ਪਟਿਆਲਾ ਸ਼ਹਿਰ ਦੀ ਸਿੱਧੂ ਕਲੋਨੀ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਖੂਨ ਨਾਲ ਲੱਥ ਪੱਥ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੇ ਗਲੇ ਉੱਪਰ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਉਮਰ 21 ਸਾਲ ਵਾਸੀ ਅਨੰਦ ਨਗਰ ਬੀ ਗਲੀ ਨੰਬਰ ਨੌ ਵਜੋਂ ਹੋਈ। ਰੋਹਿਤ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਫਿਲਹਾਲ ਮਾਮਲੇ ਸਬੰਧੀ ਥਾਣਾ ਤ੍ਰਿਪੜੀ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਰੋਹਿਤ ਉਰਫ ਕਾਕੂ ਨਾਮ ਦਾ ਇਹ ਨੌਜਵਾਨ ਚੰਡੀਗੜ੍ਹ ਦੇ ਵਿੱਚ ਕੇਅਰ ਟੇਕਰ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨ ਘਰ ਤੋਂ ਆਪਣੇ ਦੋਸਤਾਂ ਦੇ ਨਾਲ ਦਵਾਈ ਲੈਣ ਦੇ ਲਈ ਨਿਕਲਿਆ ਸੀ ਅਤੇ ਬਾਅਦ ਦੇ ਵਿੱਚ ਪੂਰੀ ਰਾਤ ਘਰ ਵਾਪਸ ਨਹੀਂ ਆਇਆ। ਜਦੋਂ ਸਵੇਰੇ ਪਰਿਵਾਰ ਵਾਲਿਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪਰਿਵਾਰ ਵਾਲਿਆਂ ਨੇ ਕਤਲ ਦੀ ਸ਼ੰਕਾ ਜਤਾਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ: ਬੇਅਦਬੀ ਬਿੱਲ ‘ਤੇ ਬਹਿਸ ਸ਼ੁਰੂ; ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ
ਦੱਸ ਦੇਈਏ ਕਿ ਫਿਲਹਾਲ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਫਰੈਂਸਿਕ ਟੀਮਾਂ ਦੇ ਦੁਆਰਾ ਨੇੜੇ ਤੋਂ ਸਬੂਤ ਇਕੱਠੇ ਕੀਤੇ ਗਏ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਮ੍ਰਿਤਕ ਨੌਜਵਾਨ ਦੇ ਦੋ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਦੇ ਵਿੱਚੋਂ ਇੱਕ ਰਾਤ ਉਸਨੂੰ ਘਰ ਤੋਂ ਲੈ ਕੇ ਗਿਆ ਸੀ ਅਤੇ ਦੋਨਾਂ ਦੇ ਦੁਆਰਾ ਹੀ ਇਸ ਨੌਜਵਾਨ ਦੀ ਹੱਤਿਆ ਕੀਤੀ ਗਈ ਸੀ। ਪੁਲਿਸ ਦੇ ਮੁਤਾਬਿਕ ਕੱਲ ਇਸ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























