ਮੁੰਬਈ ਟ੍ਰੇਨ ਧਮਾਕਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਾਈਕੋਰਟ ਨੇ ਸਾਰੇ 12 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਹਾਈਕੋਰਟ ਨੇ ਕਿਹਾ ਕਿ ਸਬੂਤਾਂ ਦੀ ਘਾਟ ਕਰਕੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ। ਜਸਟਿਸ ਅਨਿਲ ਕਿਲੋਰ ਤੇ ਜਸਟਿਸ ਸ਼ਿਆਮ ਚਾਂਡਲ ਦੀ ਸਪੈਸ਼ਲ ਬੈਂਚ ਨੇ ਕਿਹਾ ਕਿ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤ ਦੋਸ਼ੀ ਨੂੰ ਦੋਸ਼ੀ ਠਹਿਰਾਉਣ ਲਈ ਸਹੀ ਨਹੀਂ ਹਨ। 11 ਜੁਲਾਈ 2006 ਨੂੰ ਮੁੰਬਈ ਦੇ ਵੈਸਟਰਨ ਸਬਬਰਨ ਇਲਾਕੇ ਵਿਚ ਟ੍ਰੇਨਾਂ ਦੇ 7 ਕੋਚਾਂ ਵਿਚ ਲੜੀਵਾਰ ਧਮਾਕੇ ਹੋਏ ਹਨ। ਇਸ ਵਿਚ 189 ਯਾਤਰੀਆਂ ਦੀ ਮੌਤ ਹੋ ਗਈ ਸੀ ਤੇ 824 ਲੋਕ ਜ਼ਖਮੀ ਹੋ ਗਏ ਸਨ।
2006 ‘ਚ 11 ਜੁਲਾਈ 2006 ਨੂੰ ਸ਼ਾਮ 6.24 ਮਿੰਟ ਤੋਂ ਲੈ ਕੇ 6.3 ਮਿੰਟ ਦੇ ਵਿਚ 7 ਧਮਾਕੇ ਹੋਏ ਸਨ। ਇਹ ਸਾਰੇ ਧਮਾਕੇ ਮੁੰਬਈ ਦੇ ਪੱਛਮੀ ਰੇਲਵੇ ‘ਤੇ ਲੋਕਲ ਟ੍ਰੇਨਾਂ ਦੇ ਫਸਟ ਕਲਾਸ ਕੰਪਾਰਟਮੈਂਟ ਵਿਚ ਕਰਵਾਏ ਗਏ ਸਨ। ਖਾਰ, ਬਾਂਦ੍ਰਾ, ਜੋਗੇਸ਼ਵਰੀ, ਮਾਹਿਮ, ਬੋਰੀਵਲੀ, ਮਾੰਟੁੰਗਾ ਤੇ ਮੀਰਾ-ਭਾਯੰਦਰ ਰੇਲਵੇ ਸਟੇਸ਼ਨਾਂ ਕੋਲ ਇਹ ਧਮਾਕੇ ਹੋਏ ਸਨ। ਟ੍ਰੇਨਾਂ ਵਿਚ ਲਗਾਏ ਗਏ ਬਬ ਆਰਡੀਐਕਸ ਅਮੋਨੀਅਮ ਨਾਈਟ੍ਰੇਟ, ਫਿਊਲ ਆਇਲ ਤੇ ਕੀਲਾਂ ਨਾਲ ਬਣਾਏ ਗਏ ਸਨ ਜਿਸ ਨੂੰ 7 ਪ੍ਰੈਸ਼ਰ ਕੁੱਕਰਾਂ ਵਿਚ ਰੱਖ ਕੇ ਟਾਈਮਰ ਜ਼ਰੀਏ ਉਡਾਇਆ ਗਿਆ ਸੀ।
ਐਂਟੀ ਟੈਰਰਿਜ਼ਮ ਸਕਵੈਡ ਨੇ 20 ਜੁਲਾਈ 2006 ਤੋਂ 3 ਅਕਤੂਬਰ 2006 ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਉਸੇ ਸਾਲ ਨਵੰਬਰ ਵਿਚ ਮੁਲਜ਼ਮਾਂ ਨੇ ਕੋਰਟ ਵਿਚ ਲਿਖਤ ਵਿਚ ਜਾਣਕਾਰੀ ਦਿੱਤੀ ਕਿ ਉਨ੍ਹਾ ਤੋਂ ਜ਼ਬਰਦਸਤੀ ਇਕਬਾਲਿਆ ਬਿਆਨ ਲਏ ਗਏ। ਚਾਰਜਸ਼ੀਟ ਵਿਚ 30 ਮੁਲਜ਼ਮ ਬਣਾਏ ਗਏ ਇਨ੍ਹਾਂ ਵਿਚੋਂ 13 ਦੀ ਪਛਾਣ ਪਾਕਿਸਤਾਨੀ ਨਾਗਰਿਕਾਂ ਵਜੋ ਹੋਈ। ਲਗਭਗ 9 ਸਾਲ ਤੱਕ ਕੇਸ ਚੱਲਣ ਦੇ ਬਾਅਦ ਸਪੈਸ਼ਲ ਮਕੋਕਾ ਕੋਰਟ ਨੇ 11 ਸਤੰਬਰ 2015 ਨੂੰ ਫੈਸਲਾ ਸੁਣਾਇਆ ਸੀ। ਕੋਰਟ ਨੇ 13 ਮੁਲਜ਼ਮਾਂ ਵਿਚੋਂ 5 ਨੂੰ ਫਾਂਸੀ ਦੀ ਸਜ਼ਾ, 7 ਨੂੰ ਉਮਰਕੈਦ ਤੇ ਇਕ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ 2 ਦਿਨ ਲਈ ਭਾਰੀ ਮੀਂਹ ਦੀ ਚੇਤਾਵਨੀ, 12 ਜ਼ਿਲ੍ਹਿਆਂ ‘ਚ ਯੈਲੋ ਤੇ 5 ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ
2016 ਵਿਚ ਮੁਲਜ਼ਮਾਂ ਨੇ ਇਸ ਫੈਸਲੇ ਨੂੰ ਬਾਂਬੇ ਹਾਈਕੋਰਟ ਵਿਚ ਚੁਣੌਤੀ ਦਿੱਤੀ ਤੇ ਅਪੀਲ ਦਾਇਰ ਕੀਤੀ। 2019 ਵਿਚ ਬਾਂਬੇ ਹਾਈਕੋਰਟ ਨੇ ਅਪੀਲਾਂ ‘ਤੇ ਸੁਣਵਾਈ ਸ਼ੁਰੂ ਕੀਤੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਦਲੀਲਾ ਤੇ ਰਿਕਾਰਡ ਦੀ ਸਮੀਖਿਆ ਕੀਤੀ ਜਾਵੇਗੀ। 2023 ਤੇ 2024 ਤੱਕ ਹਾਈਕੋਰਟ ਵਿਚ ਮਾਮਲਾ ਪੈਂਡਿਗ ਰਿਹਾ। ਸੁਣਵਾਈ ਹੁੰਦੀ ਹੀ ਤੇ ਅੱਜ ਹਾਈਕੋਰਟ ਨੇ ਸਾਰੇ 12 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























