ਸਰਕਾਰ ਨੇ ਇਤਰਾਜ਼ਯੋਗ ਤੇ ਅਸ਼ਲੀਲ ਕੰਟੈਂਟ ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਮੋਦੀ ਸਰਕਾਰ ਵੱਲੋਂ 25 ਐਪਸ ਉਤੇ ਬੈਨ ਲਗਾਇਆ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਥਿਤ ਤੌਰ ‘ਤੇ ਇੰਟਰਨੈੱਟ ਸੇਵਾ ਪ੍ਰਦਾਤਿਆਂ ਨੂੰ ਭਾਰਤ ਭਰ ਵਿਚ 25 OTT ਐਪਸ ਤੇ ਵੈੱਬਸਾਈਟਾਂ ਨੂੰ ਬੈਨ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ, ਸਾਰੇ ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ (ISPs) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ 25 ਐਪਸ ਨੂੰ ਆਪਣੇ-ਆਪਣੇ ਸਰਵਰਾਂ ਤੋਂ ਬੰਦ ਕਰਨ ਤੇ ਇਨ੍ਹਾਂ ਦੀ ਪਹੁੰਚ ਨੂੰ ਤੁਰੰਤ ਰੋਕ ਦੇਣ। ਸਟੋਰੀਬੋਰਡ18 ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਇਹ ਕਦਮ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਦੇ ਟੀਚਾ ਨਾਲ ਲਿਆ ਗਿਆ ਹੈ।
ਪ੍ਰਤੀਬੰਧਿਤ OTT ਐਪਸ ਦੀ ਸੂਚੀ ਵਿਚ ALTT, ULLU, ਬਿਗ ਸ਼ਾਟਸ ਐਪ, ਜਲਵਾ ਐਪ, ਵਾਊ ਐਂਟਰਟੇਨਮੈਂਟ, ਲੁੱਕ ਐਂਟਰਟੇਨਮੈਂਟ, ਹਿਟਪ੍ਰਾਈਮ, ਫੇਨਿਓ, ਸ਼ੋਐਕਸ, ਸੋਲ ਟਾਕਿਜ਼,ਕੰਗਨ ਐਪ, ਬੁਲ ਐਪ, ਅੱਡਾ ਟੀਵੀ, ਹਾਟਐਕਸ ਵੀਆਈਪੀ, ਡੇਸਿਫਿਲਕਸ, ਬੂਮੈਕਸ, ਨਵਰਸਾ ਲਾਈਟ, ਗੁਲਾਬ ਐਪ, ਫੁਗੀ, ਮੋਜਫਿਲਕਸ, ਹਲਚਲ ਐਪ, ਮੂਡਐਕਸ, ਨਿਯਾਨਐਕਸ ਵੀਆਈਪੀ, ਟ੍ਰਿਫਿਲਕਸ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਗਰੁੱਪ ‘D’ ਦੀਆਂ ਅਸਾਮੀਆਂ ਲਈ ਉਮਰ ਹੱਦ ਵਧਾਈ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਮੁਤਾਬਕ ਬੈਨ ਕੀਤੇ ਗਏ ਸਾਰੇ ਐਪਸ ਤੇ ਵੈਬਸਾਈਟਾਂ ਪੋਰਨੋਗ੍ਰਾਫਿਕ ਸਮੱਗਰੀ ਸਮੇਤ ਇਤਰਾਜ਼ਯੋਗ ਵਿਗਿਆਪਨ ਦਿਖਾਉਂਦੀਆਂ ਹਨ। ਅਜਿਹੇ ‘ਚ ਇਹ IT ਐਕਟ, 2000 ਦੇ ਧਾਰਾ 67 ਅਤੇ ਧਾਰਾ 67ਏ, ਭਾਰਤੀ ਦੰਡ ਸੰਹਿਤਾ, 2023 ਦੇ ਧਾਰਾ 294 ਅਤੇ ਇੰਡਿਸੈਂਟ ਰਿਪ੍ਰੇਜ਼ੇਂਟੇਸ਼ਨ ਆਫ ਵੂਮਨ (ਪ੍ਰੋਹਿਬਿਸ਼ਨ) ਐਕਟ, 1986 ਦੇ ਸੈਕਸ਼ਨ 4 ਸਮੇਤ ਕਈ ਨਿਯਮਾਂ ਦਾ ਉਲੰਘਣ ਕਰਦੀਆਂ ਹਨ। ਇਸੇ ਕਰਕੇ ਇਨ੍ਹਾਂ ‘ਤੇ ਸਰਕਾਰ ਵਲੋਂ ਬੈਨ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























