ਬੁਢਲਾਡਾ ਦੇ ਕਸਬਾ ਬੋਹੇ ਦੇ ਬੱਕਰੀਆਂ ਚਾਰਨ ਵਾਲੇ ਇੱਕ ਨੌਜਵਾਨ ਨੇ ਸਖ਼ਤ ਮਿਹਨਤ ਕਰਕੇਕ ਯੂਜੀਸੀ ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਇੱਕ ਸਾਦੇ ਪਰਿਵਾਰ ਵਿੱਚ ਜੰਮਿਆ ਪਲਿਆ, ਜਿਸਦੀ ਮਾਂ ਘਰ ਵਿੱਚ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ ਅਤੇ ਪਿਤਾ ਭੱਠੇ ‘ਤੇ ਕੰਮ ਕਰਦਾ ਹੈ, ਨੌਜਵਾਨ ਵੀ ਕਦੇ ਆਪਣੇ ਪਿਤਾ ਨਾਲ ਭੱਠੇ ‘ਤੇ ਕੰਮ ਕਰਦਾ ਅਤੇ ਕਦੇ ਬੱਕਰੀਆਂ ਚਾਰਦਾ ਹੋਇਆ, ਆਪਣੀ ਮਿਹਨਤ ਦੀ ਜ਼ੋਰ ਨਾਲ ਅੱਜ ਇਸ ਉਪਲਬਧੀ ਨੂੰ ਹਾਸਿਲ ਕਰ ਸਿਤਾਰੇ ਵਾਂਗ ਚਮਕਿਆ ਹੈ।

ਨੌਜਵਾਨ ਕੋਮਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਬੀਏ ਬੀਐਡ ਅਤੇ ਇੰਗਲਿਸ਼ ਐਮਏ ਕੀਤੀ ਹੈ। ਇਸ ਦੇ ਬਾਅਦ ਉਸਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ। ਉਸ ਨੇ ਦੱਸਿਆ ਕਿ ਮੁਸ਼ਕਲਾਂ ਉਸ ਨੂੰ ਕਾਫੀ ਆਈਆਂ ਪਰ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਨੇ ਦੱਸਿਆ ਕਿ ਉਸ ਕੋਲ 10 ਤੋਂ 12 ਬੱਕਰੀਆਂ ਹਨ। ਉਹ ਜਨਵਰੀ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਨੌਜਵਾਨ ਦੀ ਇਸ ਉਪਲਬਧੀ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਨ.ਸ਼ਾ ਤਸ/ਕਰ ਦੀ ਜਾਇਦਾਦ ਜ਼ਬਤ, 37,71000 ਰੁਪਏ ਦੀ ਪ੍ਰਾਪਰਟੀ ‘ਤੇ ਪੁਲਿਸ ਨੇ ਲਗਾਇਆ ਨੋਟਿਸ
ਕੋਮਲਦੀਪ ਨੇ ਬੱਕਰੀਆਂ ਦੇ ਨਾਲ-ਨਾਲ, ਇਹ ਪੜਾਈ ਦੀ ਪੱਗ ਵੀ ਬੜੀ ਠਾਠ ਨਾਲ ਸਜਾਈ ਅਤੇ ਅੱਜ ਜਿਸ ਦਿਨ ਉਹ UGC-NET ਪਾਸ ਕਰ ਚੁਕਿਆ ਹੈ। ਹਰ ਇੱਕ ਦੇ ਚਿਹਰੇ ਤੇ ਮੁਸਕਾਨ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸਾਡਾ ਬੱਕਰੀਆਂ ਚਾਰਨ ਵਾਲਾ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਇਹ ਸਿਰਫ਼ ਉਸ ਮਾਂ-ਪਿਓ ਦੀ ਮਿਹਨਤ ਦੀ ਜਿੱਤ ਨਹੀਂ, ਬਲਕਿ ਹਰ ਉਸ ਨੌਜਵਾਨ ਲਈ ਰਾਹ ਹੈ ਜੋ ਸੋਚਦਾ ਹੈ ਕਿ ਹਾਲਾਤ ਮਾਰ ਪਾ ਜਾਂਦੇ ਹਨ। ਨਹੀਂ, ਉਨ੍ਹਾਂ ਨੂੰ ਜਿੱਤਿਆ ਜਾ ਸਕਦਾ ਹੈ। ਨਾਲ ਹੀ ਉਹ ਮਿਸਾਲ ਹੈ ਜੋ ਦੱਸਦੀ ਹੈ ਕਿ ਹੁਨਰ ਅਤੇ ਮਿਹਨਤ ਦੇ ਜਜ਼ਬੇ ਨਾਲ ਹਾਲਾਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























