PM ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਆਪਣੇ ਕਿਸਾਨਾਂ ਦਾ ਹਿੱਤ ਸਰਵਉੱਚ ਪਹਿਲ ਹੈ। ਭਾਰਤ ਆਪਣੇ ਕਿਸਾਨਾਂ, ਪਸ਼ੂਪਾਲਕਾਂ ਤੇ ਮਛੇਰੇ ਭੈਣ-ਭਰਾਵਾਂ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਮੈਂ ਜਾਣਦਾ ਹਾਂ ਕਿ ਵਿਅਕਤੀਗਤ ਤੌਰ ਤੋਂ ਮੈਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਮੈਂ ਇਸ ਲਈ ਤਿਆਰ ਹਾਂ। ਮੇਰੇ ਦੇਸ਼ ਦੇ ਮਛੇਰਿਆਂ ਲਈ, ਮੇਰੇ ਦੇਸ਼ਦੇ ਪਸ਼ੂਪਾਲਕਾਂ ਲਈ ਅੱਜ ਭਾਰਤ ਤਿਆਰ ਹੈ।
ਪੀਐੱਮ ਮੋਦੀ ਦੇ ਇਸ ਬਿਆਨ ਨੂੰ ਟਰੰਪ ਦੇ ਦੁੱਗਣੇ ਟੈਰਿਫ ਦੇ ਐਲਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਰਤ ਨੇ ਅਮਰੀਕਾ ਭੇਜੇ ਜਾਣ ਵਾਲੇ ਸਾਮਾਨਾਂ ‘ਤੇ ਅੱਜ ਤੋਂ 25 ਫੀਸਦੀ ਟੈਰਿਫ ਲੱਗੇਗਾ। ਦੂਜੇ ਪਾਸੇ 25 ਫੀਸਦੀ ਵਾਧੂ ਟੈਰਿਫ 27 ਅਗਸਤ ਤੋਂਲਾਗੂ ਹੋਵੇਗਾ। ਇਸ ਨਾਲ ਭਾਰਤੀ ਸਾਮਾਨ ਅਮਰੀਕੀ ਬਾਜ਼ਾਰ ਵਿਚ ਮਹਿੰਗੇ ਹੋ ਜਾਣਗੇ। ਉਨ੍ਹਾਂ ਦੀ ਮੰਗ ਘੱਟ ਸਕਦੀ ਹੈ। ਉਥੋਂ ਦੇ ਇੰਪੋਰਟਸ ਹੋਰ ਦੇਸ਼ਾਂ ਤੋਂ ਸਾਮਾਨ ਮੰਗਵਾ ਸਕਦੇ ਹਨ। ਕਿਸਾਨਾਂ ਦੀ ਆਮਦਨ ਵਧਾਉਣਾ, ਖੇਤੀ ‘ਤੇ ਖਰਚ ਘੱਟ ਕਰਨਾ, ਆਮਦਨ ਦੇ ਨਵੇਂ ਸਰੋਤ ਬਣਾਉਣ ਦੇ ਟੀਚਿਆਂ ‘ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।
ਪੀਐੱਮ ਮੋਦੀ ਨੇ ਵੀਰਵਾਰ ਨੂੰ ਦਿੱਲੀ ਵਿਚ ਆਯੋਜਿਤ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਕੌਮਾਂਤਰੀ ਸੰਮੇਲਨ ਵਿਚ ਹਿੱਸਾ ਲਿਆ। PM ਮੋਦੀ ਨੇ ਕਿਹਾ ਕਿ ਕੁਝ ਵਿਅਕਤੀਤਵ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਯੋਗਦਾਨ ਕਿਸੇ ਇਕ ਯੁੱਗ ਜਾਂ ਕਿਸੇ ਇਕ ਖੇਤਰ ਤੱਕ ਸੀਮਤ ਨਹੀਂ ਹੁੰਦਾ। ਪ੍ਰੋ. ਐੱਮ.ਐੱਸ ਸਵਾਮੀਨਾਥਨ ਅਜਿਹੇ ਹੀ ਇਕ ਮਹਾਨ ਵਿਗਿਆਨਕ ਸਨ। ਉਨ੍ਹਾਂ ਨੇ ਵਿਗਿਆਨ ਨੂੰ ਜਨਸੇਵਾ ਦਾ ਮਾਧਿਅਮ ਬਣਾਇਆ।
ਇਹ ਵੀ ਪੜ੍ਹੋ : ‘ਦੇਸ਼ਹਿੱਤ ‘ਚ ਲਵਾਂਗੇ ਐਕਸ਼ਨ…’ ਟਰੰਪ ਦੇ 50 ਫੀਸਦ ਟੈਰਿਫ ‘ਤੇ ਭਾਰਤ ਸਰਕਾਰ ਦਾ ਦੋ-ਟੁਕ ਜਵਾਬ
ਪੀਐੱਮ ਮੋਦੀ ਨੇ ਕਿਹਾ ਕਿ ਸਵਾਮੀਨਾਥਨ ਨੇ ਦੇਸ਼ ਦੀ ਖਾਧ ਸੁਰੱਖਿਆ ਨੂੰ ਆਪਣੇ ਜੀਵਨ ਦਾ ਟੀਚਾ ਬਣਾਇਆ। ਉਨ੍ਹਾਂ ਨੇ ਇਕ ਚੇਤਨਾ ਜਾਗ੍ਰਿਤ ਕੀਤੀ ਜੋ ਆਉਣ ਵਾਲੀਆਂ ਕਈ ਸ਼ਤਾਬਦੀਆਂ ਤੱਕ ਭਾਰਤ ਦੀਆਂ ਨੀਤੀਆਂ ਦਾ ਮਾਰਗਦਰਸ਼ਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਨਾਲ ਮੇਰਾ ਜੁੜਾਅ ਕਈ ਸਾਲ ਪੁਰਾਣਾ ਹੈ। ਬਹੁਤ ਸਾਰੇ ਲੋਕ ਗੁਜਰਾਤ ਦੇ ਪੁਰਾਣੇ ਹਾਲਾਤਾਂ ਤੋਂ ਜਾਣੂ ਹਨ। ਪਹਿਲਾਂ ਸੁੱਕੇ ਤੇ ਚੱਕਰਵਾਤਾਂ ਕਾਰਨ ਖੇਤੀ ਨੂੰ ਕਾਫੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕੱਛ ਵਿਚ ਰੇਗਿਸਤਾਨ ਦਾ ਵਿਸਤਾਰ ਹੋ ਰਿਹਾ ਸੀ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਮੈਂ ਇਸ ‘ਤੇ ਕੰਮ ਸ਼ੁਰੂ ਕੀਤਾ ਸੀ। ਪ੍ਰੋ. ਸਵਾਮੀਨਾਥਨ ਨੇ ਇਸ ਵਿਚ ਕਾਫੀ ਦਿਲਚਸਪੀ ਦਿਖਾਈ, ਉਨ੍ਹਾਂ ਨੇ ਖੁੱਲ੍ਹ ਕੇ ਸਾਨੂੰ ਸੁਝਾਅ ਦਿੱਤੇ ਤੇ ਸਾਡਾ ਮਾਰਗਦਰਸ਼ਨ ਕੀਤਾ। ਉਨ੍ਹਾਂ ਦੇ ਯੋਗਾਦਨ ਕਰਕੇ ਸਾਨੂੰ ਜ਼ਬਰਦਸਤ ਸਫਲਤਾ ਮਿਲੀ।
ਵੀਡੀਓ ਲਈ ਕਲਿੱਕ ਕਰੋ -:
























