ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਿਜੀਟਲ ਕਮਾਈ ਨੂੰ ਲੈ ਕੇ ਸਿੱਧੂ ਦੇ ਪਰਿਵਾਰ ਤੇ ਬੰਟੀ ਬੈਂਸ ਵਿਚਾਲੇ ਵਿਵਾਦ ਵੱਧਦਾ ਨਜ਼ਰ ਆ ਰਿਹਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਲਿਖਿਆ- ਸਾਡੇ ਨਾਲ ਹੋਰ ਕਿੰਨਾ ਧੱਕਾ ਤੇ ਹੋਰ ਕਿੰਨੇ ਧੋਖੇ ਕਰਨੇ ਨੇ, ਅਸੀਂ ਆਪਣੀ ਉਮਰ ਦੇ ਲਿਹਾਜ਼ ਨਾਲ ਬਹੁਤ ਕੁਝ ਸਹਿਣ ਕਰ ਰਹੇ ਹਾਂ।”
ਬਲਕੌਰ ਸਿੰਘ ਨੇ ਲਿਖਿਆ- ਉਹਨਾਂ ਸਵਾਲਾ ਦੇ ਜਵਾਬ ਮਾਇਨੇ ਨਹੀ ਰੱਖਦੇ ਜੋ ਸਮੇ ਸਿਰ ਨਾ ਦਿੱਤੇ ਜਾਣ, ਪਰ ਕਾਨੂੰਨੀ ਤੌਰ ਤੇ ਹਰੇਕ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਏ, ਪਰ ਉਹ ਪੱਖ ਕਿੰਨਾ ਨਿਰਪੱਖ ਹੈ ਵਾਜਬ ਉਹ ਹੈ, ਕਹਿੰਦੇ ਨੇ ਕਿ ਸੁੱਖ ਦਾ ਪੜਦਾ ਤੇ ਆਮਦਨ ਦਾ ਪੜਦਾ ਇਹ ਕੁਝ ਅਹਿਮ ਪੜਦੇ ਹਰੇਕ ਇਨਸਾਨ ਨੂੰ ਰੱਖਣੇ ਚਾਹੀਦੇ ਨੇ ਪਰ ਸਾਡੇ ਨਾਲ ਤਾ ਕੁਝ ਵੀ ਸਾਡੇ ਪੱਖ ਦਾ ਨਹੀ ਹੋਇਆ, ਮੈਨੂੰ ਲੱਗਦਾ ਹੈ ਕਿ ਮੇਰੇ ਬੇਟੇ ਦਾ ਹੀ ਕੇਵਲ ਅਜਿਹਾ ਕਤਲ ਹੈ ਜਿਸਦੇ ਕਾਤਲਾ ਤੱਕ ਨੇ ਵੀ ਇੰਟਰਵਿਊ ਕੀਤੀ ਏ।

ਉਨ੍ਹਾਂ ਲਿਖਿਆ- ਜੇਕਰ ਮੇਰੇ ਪਰਿਵਾਰ ਨੇ ਇਨਸਾਫ ਦਾ ਪੱਖ ਰੱਖਿਆ ਤਾਂ ਉਸਨੂੰ ਵੀ ਇਹ ਕਹਿ ਕੇ ਦੁਰਕਾਰਿਆ ਗਿਆ ਕਿ ਸਾਨੂੰ ਤਾ ਇਨਸਾਫ ਹੀ ਨਹੀ ਚਾਹੀਦਾ, ਤੇ ਹੁਣ ਸਾਡੇ ਹੱਕ ਦੀ ਮਿਹਨਤ ਲਈ ਜੇਕਰ ਅਸੀ ਸਵਾਲ ਕਰੇ ਤਾ ਉਸ ਅਰਜ਼ੀ ਦੇ ਨਿੱਜੀ ਪੱਖ ਜਨਤਕ ਕੀਤੇ ਗਏ, ਪਰ ਇਕ ਗੱਲ ਹੈ ਜਦੋ ਸਹਿਣ ਵਾਲੇ ਕਹਿਣ ਲੱਗ ਜਾਣ ਤਾਂ ਉਹ ਅਕਸਰ ਹਰੇਕ ਦੀ ਅੱਖ ਵਿੱਚ ਰੜਕਣ ਲੱਗ ਜਾਂਦੇ ਨੇ, ਸਾਡੇ ਨਾਲ ਹੋਰ ਕਿੰਨਾ ਧੱਕਾ ਹੋਰ ਕਿੰਨੇ ਧੋਖੇ ਨੇ ਜੋ ਕਰਨੇ ਨੇ ਅਸੀ ਆਪਣੀ ਉਮਰ ਦੇ ਲਿਹਾਜ਼ ਨਾਲ ਬਹੁਤ ਕੁਝ ਸਹਿਣ ਕਰ ਰਹੇ ਆ।
ਇਹ ਵੀ ਪੜ੍ਹੋ : ਹਨੀ ਸਿੰਘ ਤੇ ਕਰਨ ਔਜਲਾ ਨੇ ਗਾਣਿਆਂ ‘ਚ ਇਤਰਾਜ਼ਯੋਗ ਸ਼ਬਦਾਵਲੀ ਲਈ ਮੰਗੀ ਮੁਆਫ਼ੀ : ਪੰਜਾਬ ਰਾਜ ਮਹਿਲਾ ਕਮਿਸ਼ਨ
ਬਲਕੇਰ ਸਿੰਘ ਸਿੱਧੂ ਨੇ ਅੱਗੇ ਲਿਖਿਆ- ਅੱਜ ਸਾਡੀ ਆਮਦਨ ਨੂੰ ਲੈਕੇ ਜੋ ਗੱਲਾ ਹੋ ਰਹੀਆ ਨੇ, ਉਹਨਾ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾ ਕਿ ਇਹ ਮੇਰੀ ਮੇਰੇ ਪਰਿਵਾਰ ਦੀ ਮੇਰੇ ਪੁੱਤਰ ਦੀ ਦਿਨ ਰਾਤ ਦੀ ਤਪਸਿਆ ਹੈ ਤੇ ਮੇਰੇ ਬੱਚੇ ਦੇ ਸ਼ਬਦਾਂ ਦਾ ਮੁੱਲ ਕਿਸੇ ਵੀ ਅੰਕ ਵਿੱਚ ਮਾਪਿਆਂ ਨਹੀ ਜਾ ਸਕਦਾ, ਮੇਰੇ ਵੀ ਪਰਿਵਾਰ ਦੇ ਜੀਅ ਨੇ ਜੋ ਹਮੇਸ਼ਾ ਮੇਰੇ ਵੱਲ ਉਮੀਦ ਨਾਲ ਦੇਖਦੇ ਨੇ ਕਿ ਮੈਂ ਇਹਨਾਂ ਮੁਸ਼ਕਿਲਾਂ ਨੂੰ ਸੁਲਝਾ ਸਕਦਾ ਹਾ ਪਰ ਆਖਿਰ ਕਦੋ ਤੱਕ ਅਸੀ ਇਹ ਸਬ ਸਹੀਏ??? ਕਦੋ ਤੱਕ ਅਸੀ ਹੀ ਤੜਫੀਏ ?
ਵੀਡੀਓ ਲਈ ਕਲਿੱਕ ਕਰੋ -:
























