‘ਇੰਡੀਆ’ ਗਠਜੋੜ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਦੇ ਘਰ ਹੋਈ ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਜੱਜ ਰਹਿ ਚੁੱਕੇ ਬੀ. ਸੁਦਰਸ਼ਨ ਰੈਡੀ ਨੂੰ ਉਮੀਦਵਾਰ ਦੇ ਨਾਮ ਨੂੰ ਅੰਤਿਮ ਰੂਪ ਦਿੱਤਾ ਗਿਆ। ਖੜਗੇ ਨੇ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫ਼ਰੰਸ ਵਿਚ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ। ਬੀ. ਸੁਦਰਸ਼ਨ ਰੈਡੀ ਭਾਰਤ ਦੇ ਸਭ ਤੋਂ ਸਤਿਕਾਰਤ ਕਾਨੂੰਨੀ ਮਾਹਿਰਾਂ ਵਿੱਚੋਂ ਇੱਕ ਹਨ। ਉਹ ਗੁਹਾਟੀ ਅਤੇ ਆਂਧਰਾ ਹਾਈ ਕੋਰਟ ਦੇ ਜੱਜ ਵੀ ਰਹੇ ਹਨ।
ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਕਿਹਾ ਕਿ ਗਠਜੋੜ ਨੇ ਸਰਬਸੰਮਤੀ ਨਾਲ ਬੀ. ਸੁਦਰਸ਼ਨ ਰੈਡੀ ਦੇ ਨਾਮ ਦਾ ਫੈਸਲਾ ਕੀਤਾ ਹੈ। ਉਹ NDA ਗਠਜੋੜ ਦੇ ਸੀਪੀ ਰਾਧਾਕ੍ਰਿਸ਼ਨਨ ਦਾ ਸਾਹਮਣਾ ਕਰਨਗੇ। ਬੀ. ਸੁਦਰਸ਼ਨ ਰੈਡੀ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸੀਨੀਅਰ ਵਕੀਲ ਕੇ ਪ੍ਰਤਾਪ ਰੈਡੀ ਦੀ ਅਗਵਾਈ ਹੇਠ ਸਿਵਲ ਅਤੇ ਸੰਵਿਧਾਨਕ ਮਾਮਲਿਆਂ ‘ਤੇ ਪ੍ਰੈਕਟਿਸ ਸ਼ੁਰੂ ਕੀਤੀ। 8 ਅਗਸਤ 1988 ਨੂੰ, ਰੈਡੀ ਨੂੰ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਅਤੇ ਉਹ ਕੇਂਦਰ ਸਰਕਾਰ ਦੇ ਵਾਧੂ ਸਥਾਈ ਵਕੀਲ ਬਣ ਗਏ।
ਇਹ ਵੀ ਪੜ੍ਹੋ : ਪੌਂਗ ਡੈਮ ‘ਚ 24 ਘੰਟਿਆਂ ‘ਚ ਪਾਣੀ ਦੇ ਪੱਧਰ ‘ਚ 3 ਫੁੱਟ ਦਾ ਵਾਧਾ ਦਰਜ, ਡੈਮ ‘ਚੋਂ ਛੱਡਿਆ ਜਾਵੇਗਾ 75000 ਕਿਊਸਿਕ ਪਾਣੀ
ਬੀ. ਸੁਦਰਸ਼ਨ ਰੈੱਡੀ ਨੂੰ 12 ਜਨਵਰੀ 2007 ਨੂੰ ਸੁਪਰੀਮ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ ਉਹ 8 ਜੁਲਾਈ 2011 ਨੂੰ ਸੇਵਾਮੁਕਤ ਹੋਏ ਸਨ। ਸੇਵਾਮੁਕਤੀ ਤੋਂ ਬਾਅਦ, ਉਨ੍ਹਾਂ ਨੇ ਮਾਰਚ 2013 ਵਿੱਚ ਗੋਆ ਦੇ ਪਹਿਲੇ ਲੋਕਾਯੁਕਤ ਵਜੋਂ ਅਹੁਦਾ ਸੰਭਾਲਿਆ। ਹਾਲਾਂਕਿ, ਅਕਤੂਬਰ 2013 ਵਿੱਚ, ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























