ਦਿੱਲੀ ਵਿਚ ਟ੍ਰਿਪਲ ਮਰਡਰ ਨਾਲ ਸਨਸਨੀ ਫੈਲ ਗਈ ਹੈ। ਦਿੱਲੀ ਦੇ ਮੈਦਾਨਗੜ੍ਹੀ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਹੀ ਘਰ ਤੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਘਰ ਦਾ ਚੌਥਾ ਮੈਂਬਰ ਲਾਪਤਾ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਹਨ।
ਪੁਲਿਸ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਮਹਿਲਾ ਸਣੇ 3 ਲੋਕਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਪੁਲਿਸ ਨੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਤੇ ਜਾਂਚ ਕੀਤੀ। ਪੁਲਿਸ ਵੱਲੋਂ ਤਿੰਨੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਚੁੱਗਾ ਖੁਰਦ ਦੀ ਮਹਿਲਾ ਸਰਪੰਚ ਸਸਪੈਂਡ, ਫਰਜ਼ੀ ਡਾਕੂਮੈਂਟਸ ਨਾਲ ਚੋਣਾਂ ਲੜਨ ਦੇ ਲੱਗੇ ਇਲਜ਼ਾਮ
ਮ੍ਰਿਤਕਾਂ ਦੀ ਪਛਾਣ ਪ੍ਰੇਮ ਸਿੰਘ, ਰਜਨੀ ਤੇ 24 ਸਾਲਾ ਰਿਤਿਕ ਵਜੋਂ ਹੋਈ ਹੈ ਜਦੋਂ ਕਿ ਘਰ ਵਿਚ ਰਹਿਣ ਵਾਲਾ ਚੌਥਾ ਮੈਂਬਰ ਸਿਦਾਰਥ ਘਰ ਤੋਂ ਲਾਪਤਾ ਹੈ। ਪੁਲਿਸ ਨੇ ਗੁਆਂਢੀਆਂ ਤੋਂ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਕਿ ਸਿਦਾਰਥ ਦਾ ਮਾਨਸਿਕ ਇਲਾਜ ਚੱਲ ਰਿਹਾ ਹੈ। ਪੁਲਿਸ ਪਹਿਲੀ ਨਜ਼ਰ ਵਿਚ ਸਿਦਾਰਥ ਨੂੰ ਹੀ ਮੁਲਜ਼ਮ ਮੰਨ ਰਹੀ ਹੈ। ਸਿਦਾਰਥ ਨੇ ਕਿਸੇ ਨੂੰ ਇਹ ਵੀ ਕਿਹਾ ਸੀ ਕਿ ਉਸ ਨੇ ਪੂਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਹੈ ਤੇ ਹੁਣ ਉਹ ਘਰ ਵਿਚ ਨਹੀਂ ਰਹੇਗਾ। ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























