ਤਰਨਤਾਰਨ ਜ਼ਿਲ੍ਹੇ ਦੇ ਕਸਬਾ ਹਰੀਕੇ ਪੱਤਣ ਨੇੜਲੇ ਪਿੰਡ ਬੁਰਜ ਪੂਹਲਾ ਵਿਖੇ ਵੀਰਵਾਰ ਨੂੰ ਦੋ ਛੋਟੇ ਬੱਚਿਆਂ ਦੀ ਭੱਠੇ ‘ਤੇ ਬਣੇ ਇਕੱਠੇ ਕੀਤੇ ਡੂੰਘੇ ਪਾਣੀ ‘ਚ ਡਿੱਗਣ ਨਾਲ ਮੌਤ ਹੋ ਗਈ। ਦੋਵੇਂ ਮ੍ਰਿਤਕ ਆਪਸ ‘ਚ ਚਚੇਰੇ ਭਰਾ ਹਨ। ਦੋਵਾਂ ਬੱਚਿਆ ਦੇ ਪਰਿਵਾਰਾਂ ਨੇ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਥਾਣਾ ਹਰੀਕੇ ਅੱਗੇ ਧਰਨਾ ਦਿੱਤਾ। ਪੁਲਿਸ ਵੱਲੋਂ ਦਿੱਤੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਪ੍ਰਿੰਸਦੀਪ ਸਿੰਘ (8) ਤੇ ਪ੍ਰਭਜੀਤ ਸਿੰਘ (12) ਨੂੰ ਪਿੰਡ ਦੇ ਹੀ ਦੋ ਵਿਅਕਤੀ ਬਿਨਾਂ ਉਨ੍ਹਾਂ ਨੂੰ ਦੱਸਿਆਂ ਆਪਣੇ ਨਾਲ ਪਸ਼ੂ ਚਾਰਨ ਲਈ ਨਜ਼ਦੀਕ ਹੀ ਇੱਟਾਂ ਵਾਲੇ ਭੱਠੇ ‘ਤੇ ਲੈ ਗਏ। ਇੱਥੇ ਬਣੇ ਗਟਰਾਂ ‘ਚ ਪਾਣੀ ਜਮ੍ਹਾਂ ਹੋਇਆ ਸੀ ਜਿਸ ‘ਚ ਡੁੱਬਣ ਕਾਰਨ ਪ੍ਰਿੰਸਦੀਪ ਸਿੰਘ ਤੇ ਪ੍ਰਭਜੀਤ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Floods in Punjab : ਭਾਖੜਾ ਡੈਮ ਤੇ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਗਏ, CISF ਟੀਮਾਂ ਪੰਜਾਬ ਪਹੁੰਚਣੀਆਂ ਸ਼ੁਰੂ
ਨਿਸ਼ਾਨ ਸਿੰਘ ਨੇ ਕਿਹਾ ਬੱਚਿਆਂ ਨੂੰ ਨਾਲ ਲੈ ਕੇ ਜਾਣ ‘ਤੇ ਗਟਰ ਖੁੱਲ੍ਹੇ ਰੱਖਣ ਲਈ ਭੱਠਾ ਮਾਲਕਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਇਸ ਸਬੰਧੀ ਡੀਐੱਸਪੀ ਸਬ ਡਵੀਜ਼ਨ ਪੱਟੀ -ਲਵਕੋਸ਼ ਨੇ ਕਿਹਾ ਬੱਚਿਆ ਦੀਆ ਲਾਸ਼ਾ ਪੱਟੀ ਦੇ ਪੋਸਟਮਾਰਟਮ ਹਾਊਸ ‘ਚ ਰਖਵਾ ਦਿੱਤੀਆ ਗਈਆ ਹਨ। ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























