ਹੜ੍ਹਾਂ ਦੀ ਲਪੇਟ ਵਿੱਚ ਆਏ ਪੰਜਾਬ ਲਈ ਕਈ ਪੰਜਾਬੀ ਕਲਾਕਾਰਾਂ ਨੇ ਵਿੱਤੀ ਅਤੇ ਹੋਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ ਵਿੱਚ, ਪੰਜਾਬ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਕਰਨ ਔਜਲਾ ਨੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਵੀ ਪ੍ਰਭਾਵਿਤ ਲੋਕਾਂ ਅਤੇ ਇਲਾਕਿਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਪੰਜਾਬੀ ਗਾਇਕ ਕਰਨ ਔਜਲਾ ਨੇ ਦੇਰ ਰਾਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਵੀਡੀਓ ਜਾਰੀ ਕੀਤਾ ਹੈ। ਕਰਨ ਔਜਲਾ ਨੇ ਕਿਹਾ- ਅਸੀਂ ਆਪਣੇ ਵੱਲੋਂ ਜਿੰਨੀ ਹੋ ਸਕੇ ਮਦਦ ਕਰ ਰਹੇ ਹਾਂ। ਸਾਡੇ ਸਾਥੀ ਅਤੇ ਮੇਰੀ ਟੀਮ ਪੰਜਾਬ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ। ਅਸੀਂ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰ ਰਹੇ ਹਾਂ ਜਿਸ ਵਿੱਚ ਭੋਜਨ, ਪਾਣੀ, ਦਵਾਈ ਸ਼ਾਮਲ ਹੈ। ਜੋ ਲੋਕ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਪ੍ਰਸ਼ੰਸ਼ਕ ਹਨ, ਉਨ੍ਹਾਂ ਨੂੰ ਜ਼ਰੂਰ ਸਾਡੇ ਪੰਜਾਬ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਦਾ ਕਹਿਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ CM ਮਾਨ ਨਾਲ ਫੋਨ ‘ਤੇ ਹਾਲਾਤਾਂ ਨੂੰ ਲੈ ਕੇ ਕੀਤੀ ਗੱਲਬਾਤ
ਕਰਨ ਔਜਲਾ ਨੇ ਕਿਹਾ- ਇਹ ਟਾਈਮ ਹੋਰ ਕਿਸੇ ਚੀਜ਼ ‘ਤੇ ਗੱਲ ਕਰਨ ਦਾ ਨਹੀਂ ਬਲਕਿ ਉਨ੍ਹਾਂ ਪਿੰਡਾਂ ਵਿੱਚ ਪਹੁੰਚਣ ਦਾ ਹੈ ਜਿਨ੍ਹਾਂ ਨੂੰ ਸਾਡੀ ਲੋੜ ਹੈ। ਮੈਂ ਵਾਅਦਾ ਕਰਦਾ ਜਿੰਨੇ ਜੋਗੇ ਵੀ ਹੈਗੇ ਆ ਮੈਂ ਤੇ ਮੇਰੀ ਟੀਮ ਪੰਜਾਬ ਲਈ ਖੜ੍ਹੇ ਹਾਂ। ਹੜ੍ਹਾਂ ਨਾਲ ਪ੍ਰਭਾਵਿਤ ਜਿੰਨੇ ਪਰਿਵਾਰਾਂ ਦੀ ਮਦਦ ਹੋਵੇਗੀ ਮੈਂ ਉਨ੍ਹਾਂ ਦੀ ਮਦਦ ਕਰਦਾ ਰਹਾਂਗਾ। ਮੈਨੂੰ ਚਾਹੁਣ ਵਾਲੇ ਵਾਅਦਾ ਕਰਨ ਕਿ ਪਾਣੀ ਜਾਣ ‘ਤੇ ਵੀ ਅਸੀਂ ਲੋਕਾਂ ਦੀ ਇਸੇ ਤਰ੍ਹਾਂ ਮਦਦ ਕਰਾਂਗੇ। ਮੈਂ ਜਿੰਨਾ ਹੋ ਸਕੇ ਮਦਦ ਕਰਦਾ ਰਹਾਂਗਾ। ਕਿਉਂਕਿ ਜਦੋਂ ਪਾਣੀ ਘੱਟ ਜਾਵੇਗਾ, ਉਦੋਂ ਸਾਨੂੰ ਅਸਲ ਨੁਕਸਾਨ ਦਾ ਪਤਾ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -:
























