ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਫਤ ਕੇਵਲ ਕੁਦਰਤੀ ਨਹੀਂ, ਬਲਕਿ ਕਿਤੇ ਨ ਕਿਤੇ ਪ੍ਰਬੰਧਕੀ ਚੁਕਾਂ ਦਾ ਨਤੀਜਾ ਵੀ ਲੱਗਦੀ ਹੈ। ਉਨ੍ਹਾਂ ਅਪੀਲ ਕੀਤੀ ਕਿ “ਇਸ ਸੰਕਟ ਦੀ ਘੜੀ ਵਿੱਚ ਸਾਨੂੰ ਸਾਰੇ ਮਿਲ ਕੇ ਰਾਹਤ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਨਾ ਕਿ ਰਾਜਨੀਤਿਕ ਦਾਅਵਾਂ ਤੇ ਉਲਝਣਾਂ ਵਿੱਚ ਪੈਣਾ।”
ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਘਰ-ਘਰ ਨੂੰ ਪ੍ਰਭਾਵਿਤ ਕੀਤਾ, ਲੋਕਾਂ ਦੀਆਂ ਜਾਨਾਂ, ਮਾਲ, ਡੰਗਰ, ਤੇ ਖੇਤਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਜਥੇਦਾਰ ਨੇ ਦੱਸਿਆ ਅਸੀਂ ਰੋਜ਼ ਮੌਕੇ ‘ਤੇ ਜਾ ਕੇ ਲੋਕਾਂ ਦੇ ਦਰਦ ਸੁਣ ਰਹੇ ਹਾਂ। ਸੁਲਤਾਨਪੁਰ ਲੋਧੀ ਤੋਂ ਲੈ ਕੇ ਅਜਨਾਲਾ, ਡੇਰਾ ਬਾਬਾ ਨਾਨਕ, ਰਮਦਾਸ ਤੱਕ ਹਰੇਕ ਇਲਾਕੇ ਵਿੱਚ ਹਾਲਾਤ ਦਿਲ ਦਹਿਲਾ ਰਹੇ ਹਨ। ਉਨ੍ਹਾਂ SGPC ਅਤੇ ਹੋਰ ਜਥੇਬੰਦੀਆਂ ਦੀ ਵੀ ਸ਼ਲਾਘਾ ਕੀਤੀ ਜਿਹਨਾਂ ਨੇ ਰਾਹਤ ਕਾਰਜਾਂ ਲਈ ਟਰਾਲੀਆਂ ਦੇ ਰਾਹੀਂ ਚਾਰਾ, ਖਾਣ-ਪੀਣ ਦਾ ਸਮਾਨ, ਅਤੇ ਹੋਰ ਜਰੂਰੀ ਸਾਮਾਨ ਮੁਹੱਈਆ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਪੰਜਾਬ ਕ੍ਰਿਕਟ ਐਸੋਸੀਏਸ਼ਨ, CM ਰਾਹਤ ਫ਼ੰਡ ‘ਚ ਦਿੱਤੇ 25 ਲੱਖ ਰੁਪਏ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ- “ਇਹ ਪੰਜਾਬੀ ਭਾਈਚਾਰੇ ਦੀ ਵਧੀਆ ਮਿਸਾਲ ਹੈ ਕਿ ਲੋਕ ਰਾਜਿਆਂ ਦੀ ਉਡੀਕ ਨਾ ਕਰਦੇ ਹੋਏ ਆਪਣੇ ਪੱਧਰ ‘ਤੇ ਮਦਦ ਲਈ ਲੱਗੇ ਹੋਏ ਹਨ, ਪਰ ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਦੇ ਆਉਣ ‘ਤੇ ਨਿਕਾਸ ਨੂੰ ਲੈ ਕੇ ਪੁਰੀ ਜਾਂਚ ਹੋਣੀ ਚਾਹੀਦੀ ਹੈ। “ਜਾਂਚ ਹੋਣੀ ਚਾਹੀਦੀ ਕਿ ਕਿਹੜੇ ਡੈਮ ਤੋਂ ਪਾਣੀ ਛੱਡਿਆ ਗਿਆ? ਕਿੰਨਾ ਛੱਡਿਆ ਗਿਆ? ਕੀ ਪਹਿਲਾਂ ਕੋਈ ਚੇਤਾਵਨੀ ਦਿੱਤੀ ਗਈ?” ਜਥੇਦਾਰ ਨੇ ਅੰਤ ਵਿੱਚ ਕਿਹਾ, “ਜਿਵੇਂ ਗੁਰੂ ਦਾ ਪੰਥ ਹਰ ਮੁਸ਼ਕਲ ‘ਚ ਖੜਾ ਹੁੰਦਾ ਆ, ਅਜਿਹਾ ਹੀ ਪੰਜਾਬੀ ਵੀ ਖੜੇ ਹਨ। ਪਰ ਸਰਕਾਰਾਂ ਦਾ ਵੀ ਫਰਜ ਹੈ ਕਿ ਉਹ ਸਿਰਫ਼ ਵਾਅਦੇ ਨਾ ਕਰਨ, ਬਲਕਿ ਜਮੀਨੀ ਪੱਧਰ ‘ਤੇ ਮਦਦ ਕਰਕੇ ਵਿਸ਼ਵਾਸ ਜਤਾਵਣ।”
ਵੀਡੀਓ ਲਈ ਕਲਿੱਕ ਕਰੋ -:
























