ਐੱਸ.ਏ.ਐੱਸ. ਨਗਰ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਕਤਲ ਦੇ ਮਾਮਲੇ ਵਿੱਚ ਸ਼ਾਮਿਲ ਤਿੰਨ ਮੁਲਜ਼ਮਾਂ ਨੂੰਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਤਿੰਨੋਂ ਮੁਲਜ਼ਮ ਜੰਮੂ-ਕਸ਼ਮੀਰ ਦੇ ਵਸਨੀਕ ਹਨ। DGP ਗੌਰਵ ਯਦਾਵ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
DGP ਨੇ ਦੱਸਿਆ ਕਿ ਇੱਕ ਕੈਬ ਡ੍ਰਾਈਵਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰ ਅਤੇ ਵਾਹਨ ਬਰਾਮਦ ਕੀਤਾ ਗਿਆ ਹੈ। ਮੋਹਾਲੀ ਦੇ ਨਵਾਂਗਾਓਂ ਦੇ ਰਹਿਣ ਵਾਲੇ ਕੈਬ ਡ੍ਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿੱਚ ਤੁਰੰਤ ਇੱਕ ਕੇਸ ਦਰਜ ਕੀਤਾ ਗਿਆ ਸੀ, ਜਦੋਂ ਉਸਦੀ ਗੱਡੀ ਅਣਪਛਾਤੇ ਹਮਲਾਵਰਾਂ ਦੁਆਰਾ ਜ਼ਬਰਦਸਤੀ ਖੋਹ ਲਈ ਗਈ ਸੀ।
ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ ‘ਤੇ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡ੍ਰਾਈਵਰ ਦੇ ਮੋਬਾਈਲ ਫੋਨ ਬੰਦ ਪਾਏ ਗਏ, ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ। ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਤੁਰੰਤ ਕਾਰਵਾਈ ਕਰਦੇ ਹੋਏ, ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪਿੰਡ ਸੰਗੋਵਾਲ ‘ਚ ਕ/ਰੰਟ ਲੱਗਣ ਕਾਰਨ 2 ਭਰਾਵਾਂ ਦੀ ਮੌ.ਤ, ਛੱਤ ਤੋਂ ਪਾਣੀ ਕੱਢਣ ਸਮੇਂ ਵਾਪਰਿਆ ਭਾਣਾ
ਖੋਹੀ ਗਈ ਗੱਡੀ ਅਤੇ ਅਪਰਾਧ ਵਿੱਚ ਵਰਤੀ ਗਈ .32 ਬੋਰ ਦੀ ਪਿਸਤੌਲ ਬਰਾਮਦ ਕਰ ਲਈ ਗਈ ਹੈ। ਪੁੱਛ-ਗਿੱਛ ਦੌਰਾਨ, ਮੁਲਜ਼ਮਾਂ ਨੇ ਝਗੜੇ ਤੋਂ ਬਾਅਦ ਡ੍ਰਾਈਵਰ ਨੂੰ ਗੋਲੀ ਮਾਰਨ ਅਤੇ ਬਾਅਦ ਵਿੱਚ ਮੋਹਾਲੀ ਖੇਤਰ ਵਿੱਚ ਲਾਸ਼ ਨੂੰ ਸੁੱਟਣ ਦੀ ਗੱਲ ਕਬੂਲ ਕੀਤੀ। ਲਾਸ਼ ਨੂੰ ਬਰਾਮਦ ਕਰਨ ਲਈ ਜਾਂਚ ਜਾਰੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ ਪੁੱਤਰ ਬਸ਼ੀਰ ਅਹਿਮਦ, ਮੁਨੀਸ਼ ਸਿੰਘ ਉਰਫ ਅੰਸ਼ ਪੁੱਤਰ ਸ਼ਮਸ਼ੇਰ ਸਿੰਘ, ਐਜਾਜ਼ ਅਹਿਮਦ ਉਰਫ ਵਸੀਮ ਪੁੱਤਰ ਗੁਲਾਮ ਮੁਹੰਮਦ ਵਜੋਂ ਹੋਈ ਹੈ।
ਮੁਲਜ਼ਮ ਸਾਹਿਲ ਬਸ਼ੀਰ, ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਕਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ UAPA ਅਤੇ ਅਸਲਾ ਐਕਟ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ। ਉਸਦੇ ਭਰਾ ਐਜਾਜ਼ ਅਹਿਮਦ ਨੂੰ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਥਿਆਰਾਂ ਅਤੇ ਸਮੱਗਰੀ ਦੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਓਵਰ ਗਰਾਊਂਡ ਵਰਕਰ (OGW) ਵਜੋਂ ਹੋਈ ਹੈ। ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























