ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਦੌਰੇ ‘ਤੇ ਹਨ। ਉਹ ਸਵੇਰੇ 9:30 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ। ਇਸ ਤੋਂ ਬਾਅਦ ਉਹ ਪਿੰਡ ਘੋਨੇਵਾਲ ਲਈ ਰਵਾਨਾ ਹੋਏ। ਇੱਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡੁੱਬੀਆਂ ਫਸਲਾਂ ਅਤੇ ਟੁੱਟੇ ਘਰ ਦੇਖੇ। ਇੱਥੇ ਉਨ੍ਹਾਂ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਵੀ ਮੱਥਾ ਟੇਕਿਆ।
ਇਸ ਤੋਂ ਬਾਅਦ ਉਹ ਗੁਰਦਾਸਪੁਰ ਦੇ ਗੁਰਚੱਕ ਪਿੰਡ ਪਹੁੰਚੇ। ਇੱਥੇ ਉਹ ਉਸ ਜਗ੍ਹਾ ‘ਤੇ ਪਹੁੰਚੇ ਜਿੱਥੇ ਬੰਨ੍ਹ ਟੁੱਟਣ ਕਾਰਨ ਖੇਤ ਅਤੇ ਘਰ ਡੁੱਬ ਗਏ ਸਨ। ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਟਰੈਕਟਰ ‘ਤੇ ਸਵਾਰ ਹੋ ਕੇ ਅੱਧਾ ਕਿਲੋਮੀਟਰ ਦੂਰ ਖੜ੍ਹੀ ਆਪਣੀ ਕਾਰ ‘ਤੇ ਪਹੁੰਚੇ। ਪਹਿਲਾਂ ਉਹ ਪੈਦਲ ਹੀ ਆਏ ਸਨ। ਪੰਜਾਬ ਕਾਂਗਰਸ ਦੇ ਕਈ ਆਗੂ ਰਾਹੁਲ ਗਾਂਧੀ ਦੇ ਨਾਲ ਮੌਜੂਦ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ 73 ਸਾਲਾ ਹਰਜੀਤ ਕੌਰ ਨੂੰ ICE ਨੇ ਹਿਰਾਸਤ ਲਿਆ ‘ਚ, ਪਰਿਵਾਰ ਕਰ ਰਿਹਾ ਰਿਹਾਈ ਦੀ ਮੰਗ
5 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦਾ ਦੌਰਾ ਕੀਤਾ ਸੀ। ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਪੰਜਾਬ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਦੀ ਮਾਨ ਸਰਕਾਰ ਨੇ ਇਸਨੂੰ ਨਾਕਾਫ਼ੀ ਦੱਸਿਆ ਸੀ। ਦੱਸ ਦੇਈਏ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ 2 ਹਜ਼ਾਰ 97 ਪਿੰਡ ਹੜ੍ਹ ਤੋਂ ਪ੍ਰਭਾਵਿਤ ਹੋਏ ਸਨ। ਲਗਭਗ 1 ਲੱਖ 91 ਹਜ਼ਾਰ 926 ਹੈਕਟੇਅਰ ਵਿੱਚ ਫਸਲਾਂ ਡੁੱਬ ਗਈਆਂ। 15 ਜ਼ਿਲ੍ਹਿਆਂ ਵਿੱਚ 52 ਲੋਕਾਂ ਦੀ ਮੌਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























