ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਤਲੁਜ ਦਰਿਆ ਤੇ ਕੰਡੇ ਵੱਸੇ ਪਿੰਡ ਬੰਡਾਲਾ ਦੀ ਧੀ ਗੁਰਸ਼ਰਨ ਕੌਰ ਵਿਰਕ ਨੇ ਸਾਹਿਤ ਦੇ ਵਿੱਚ ਨਵਾਂ ਵਿਸ਼ਵ ਕੀਰਤੀਮਾਨ ਸਥਾਪਤ ਕਰਦਿਆਂ ਰਿਕਾਰਡ ਬੁੱਕ ਆਫ ਇੰਡੀਆ ਚ ਆਪਣਾ ਨਾਂ ਦਰਜ ਕਰਵਾਇਆ ਹੈ। ਵਿਸ਼ਵ ਦੀ ਪਹਿਲੀ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਬੰਡਾਲਾ ਨੂੰ ਦਸ ਸਾਲ ਦੀ ਮੁਸ਼ੱਕਤ ਤੋਂ ਬਾਅਦ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਜਿਸ ਨੇ ਡੇਢ ਮਿੰਟ ਚ ਅੱਠ ਕਵਿਤਾਵਾਂ ਲਿਖ ਕੇ ਇਹ ਮਾਣ ਪ੍ਰਾਪਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿੰਡ ਬੰਡਾਲਾ ਇਸ ਵੇਲੇ ਵੀ ਹਰ ਸਾਲ ਦੀ ਤਰ੍ਹਾਂ ਪੂਰਨ ਤੌਰ ਤੇ ਪਾਣੀ ਨਾਲ ਘਿਰਿਆ ਹੋਇਆ ਹੈ ਪਰ ਗੁਰਸ਼ਰਨ ਨੇ ਇਸ ਭਾਰਤ ਦੇ ਇਸ ਪਛੜੇ ਇਲਾਕੇ ਦੇ ਹਲਾਤਾਂ ਵਿੱਚੋਂ ਵੱਡੀ ਸਿੱਖਿਆ ਹਾਸਲ ਕਰਦਿਆਂ ਦਸ ਸਾਲ ਦੀ ਮੁਸ਼ੱਕਤ ਤੋਂ ਬਾਅਦ ਆਪਣੇ ਪਿਤਾ ਜਸਵੰਤ ਸਿੰਘ ਦੇ ਦਿੱਤੇ ਹੌਸਲੇ ਸਦਕਾ ਇਹ ਟੀਚਾ ਪੂਰਾ ਕੀਤਾ ਹੈ। ਯੂ.ਪੀ.ਐੱਸ. ਸੀ ਟੈਸਟ ਦੀ ਤਿਆਰੀ ਕਰ ਰਹੀ ਗੁਰਸ਼ਰਨ ਕੌਰ ਵਿਰਕ ਜ਼ੋ ਆਪਣੇ ਨਾਂ ਨਾਲ ਆਪਣੇ ਪਿੰਡ ਬੰਡਾਲਾ ਦਾ ਤਖੁਲਸ ਲਾਉਦੀ ਹੈ ਨੇ ਭਾਰਤ ਦੀ ਚੰਗੀ ਪ੍ਰਸ਼ਾਸਕ ਅਧਿਕਾਰੀ ਬਣ ਕੇ ਆਪਣੇ ਇਲਾਕੇ ਦੀ ਨੁਹਾਰ ਬਦਲਣ ਦਾ ਸੁਪਨਾ ਸਜਾਇਆ ਹੋਇਆ ਹੈ।
ਵਿਸ਼ਵ ਕੀਰਤੀਮਾਨ ਸਥਾਪਤ ਕਰਨ ਤੋਂ ਬਾਅਦ ਅੱਜ ਗੁਰਸ਼ਰਨ ਕੌਰ ਬੰਡਾਲਾ ਨੇ ਗੁਰੂਦੁਆਰਾ ਬਾਬਾ ਸਹਾਰੀ ਮੱਲ ਜੀ ਅੱਕੂ ਮਸਤੇ ਕੇ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਬਾਗ ਸਿੰਘ ਵਿਰਕ, ਮੁੱਖ ਗ੍ਰੰਥੀ ਬਾਬਾ ਕਰਮ ਸਿੰਘ, ਕਾਬਲ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ ਸੰਧੂ, ਨਸ਼ੀਬ ਸਿੰਘ, ਗੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਵੱਲੋਂ ਸਨਮਾਨਿਤ ਕੀਤਾ ਗਿਆ, ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ ਕਿ ਇਨਸਾਨ ਦਿਰੜ ਇਰਾਦੇ ਨਾਲ ਹਰ ਮੰਜ਼ਿਲ ਤਹਿ ਕਰ ਸਕਦਾ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਵਕਫ਼ ਕਾਨੂੰਨ ‘ਤੇ ਰੋਕ ਲਗਾਉਣ ਤੋਂ ਇਨਕਾਰ, ਕੁਝ ਅਹਿਮ ਧਾਰਾਵਾਂ ‘ਤੇ ਲਗਾਈ ਪਾਬੰਦੀ
ਉਹਨਾਂ ਕਿਹਾ ਕਿ ਮੈਨੂੰ ਭਾਵੇਂ ਇਸ ਵਿਸ਼ਵ ਰਿਕਾਰਡ ਨੂੰ ਪ੍ਰਾਪਤ ਕਰਨ ਲਈ ਭਾਵੇਂ ਦਸ ਸਾਲ ਦੀ ਮੁਸ਼ੱਕਤ ਕਰਨੀ ਪਈ ਪਰ ਵਾਹਿਗੁਰੂ ਦੇ ਅਸ਼ੀਰਵਾਦ ਸਦਕਾ ਮੈਂ ਕਦੇ ਵੀ ਹੌਸਲਾ ਨਹੀਂ ਸੀ ਹਾਰਿਆ ਜਿਸ ਕਾਰਨ ਅੱਜ ਉਹ ਉਪਲਬਧੀ ਹਾਸਲ ਹੋਈ ਹੈ, ਇਸ ਮੌਕੇ ਤੇ ਬੁਲਾਰੇ ਦਿਲਬਾਗ ਸਿੰਘ ਵਿਰਕ ਨੇ ਗੁਰਸ਼ਰਨ ਕੌਰ ਬੰਡਾਲਾ ਨੂੰ ਇਸ ਸਫਲਤਾ ਲਈ ਵਧਾਈ ਦਿੰਦਿਆਂ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























