ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਨੇ ਸੈਕਟਰ 11, ਚੰਡੀਗੜ੍ਹ ਦੇ ਗੁਰਦੁਆਰੇ ਵਿੱਚ ਲਾਂਵਾਂ ਲਈਆਂ। ਦੋਵੇਂ ਪਰਿਵਾਰ ਸਵੇਰੇ 11 ਵਜੇ ਦੇ ਕਰੀਬ ਗੁਰਦੁਆਰੇ ਪਹੁੰਚੇ। ਗੁਰਦੁਆਰੇ ਵਿੱਚ ਵਿਆਹ ਦੀਆਂ ਰਸਮਾਂ ਬਹੁਤ ਹੀ ਸਾਦਗੀ ਨਾਲ ਨਿਭਾਈਆਂ ਗਈਆਂ।

ਵਿਆਹ ਸਮਾਗਮ ਵਿੱਚ ਦੋਵਾਂ ਪਾਸਿਆਂ ਦੇ ਸਿਰਫ਼ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਲ ਹੋਏ। ਵਿਕਰਮਾਦਿਤਿਆ ਦੇ ਨਾਲ ਉਨ੍ਹਾਂ ਦੀ ਮਾਂ ਪ੍ਰਤਿਭਾ ਸਿੰਘ, ਭਾਬੀ, ਭਰਜਾਈ ਅਤੇ ਕੁਝ ਦੋਸਤ ਵੀ ਮੌਜੂਦ ਸਨ। ਹੁਣ ਬਾਕੀ ਰਸਮਾਂ ਅਮਰੀਨ ਦੇ ਸੈਕਟਰ 2, ਚੰਡੀਗੜ੍ਹ ਸਥਿਤ ਘਰ ਵਿੱਚ ਹੋਵੇਗੀ। ਫਿਰ ਵਿਕਰਮਾਦਿਤਿਆ ਸਿੰਘ ਸ਼ਾਮ ਨੂੰ ਆਪਣੀ ਪਤਨੀ ਅਮਰੀਨ ਨਾਲ ਸ਼ਿਮਲਾ ਵਾਪਸ ਆ ਜਾਣਗੇ। ਦੁਲਹਨ ਦਾ ਪ੍ਰਵੇਸ਼ ਸ਼ਿਮਲਾ ਦੇ ਹੋਲੀ ਲਾਜ ਵਿੱਚ ਹੋਵੇਗਾ।

ਅਮਰੀਨ ਕੌਰ ਸਰਦਾਰ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ। ਵਿਕਰਮਾਦਿਤਿਆ ਸਿੰਘ ਦੀ ਗੱਲ ਕਰੀਏ ਤਾਂ ਵਿਕਰਮਾਦਿਤਿਆ ਸਿੰਘ ਸ਼ਿਮਲਾ ਪੇਂਡੂ ਵਿਧਾਨ ਸਭਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ ਛੇ ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੇ ਪੁੱਤਰ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬ.ਲੱ/ਡ ਬੈਂਕ ‘ਚ ਲੱਗੀ ਅੱ/ਗ, ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਮੰਤਰੀ ਵਿਕਰਮਾਦਿਤਿਆ ਸਿੰਘ ਦਾ ਇਹ ਦੂਜਾ ਵਿਆਹ ਹੈ। ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕਸ਼ੁਦਾ ਹਨ। ਵਿਕਰਮਾਦਿਤਿਆ ਸਿੰਘ ਦਾ ਪਹਿਲਾ ਵਿਆਹ 8 ਮਾਰਚ 2019 ਨੂੰ ਸੁਦਰਸ਼ਨਾ ਚੁੰਡਾਵਤ (ਰਾਜਸਮੰਦ ਦੇ ਅਮੇਤ ਰਿਆਸਤ ਤੋਂ) ਨਾਲ ਹੋਇਆ ਸੀ। ਕੁਝ ਮਤਭੇਦਾਂ ਕਾਰਨ, ਦੋਵਾਂ ਦਾ ਲਗਭਗ ਦੋ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ, ਵਿਕਰਮਾਦਿਤਿਆ ਸਿੰਘ ਨੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























