ਦਿਲ ਨੂੰ ਛੂਹ ਲੈਣ ਵਾਲੀ ਅਤੇ ਪਰਿਵਾਰਕ ਕਾਮੇਡੀ-ਡਰਾਮਾ, “ਗੌਡੇ ਗੌਡੇ ਚਾਅ” ਨੇ ਸਰਬੋਤਮ ਪੰਜਾਬੀ ਫਿਲਮ ਲਈ 71ਵਾਂ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ, ਜਿਸ ਨਾਲ ਹਾਲ ਹੀ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਸੱਭਿਆਚਾਰਕ ਤੌਰ ‘ਤੇ ਅਮੀਰ ਅਤੇ ਪ੍ਰਭਾਵਸ਼ਾਲੀ ਫਿਲਮਾਂ ਵਿੱਚੋਂ ਇੱਕ ਵਜੋਂ ਆਪਣੀ ਜਗ੍ਹਾ ਮਜ਼ਬੂਤ ਹੋਈ ਹੈ। ਸਾਲ 2023 ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ਇਸ ਸਾਲ ਦੀਆਂ ਸੁਪਰ ਡੁਪਰ ਹਿੱਟ ਫਿਲਮਾਂ ਵਿੱਚ ਸ਼ਾਮਲ ਰਹੀ।
23 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤੇ ਗਏ ਕੌਮੀ ਐਵਾਰਡ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ‘ਗੋਡੇ ਗੋਡੇ ਚਾਅ’ ਫ਼ਿਲਮ ਟੀਮ ਨੂੰ ਸਰਵੋਤਮ ਫ਼ਿਲਮ ਵਜੋ ਸਨਮਾਨਿਤ ਕੀਤਾ ਗਿਆ। ਇਸ ਫਿਲਮ ਦਾ ਲੇਖ਼ਣ ਜਗਦੀਪ ਸਿੱਧੂ ਜਦਕਿ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਵੱਲੋ ਕੀਤਾ ਗਿਆ, ਜੋ ਇਸ ਤੋਂ ਪਹਿਲਾ ਵੀ ਕਈ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਕਾਮੇਡੀ-ਡ੍ਰਾਮੈਟਿਕ ਅਤੇ ਪਰਿਵਾਰਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਤਾਨੀਆ ਅਤੇ ਗੀਤਾਜ ਬਿੰਦਰਖੀਆ ਦੁਆਰਾ ਮੁੱਖ ਰੋਲ ਪਲੇ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ, ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਗੁਰਜੱਜ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਹਾਰਬੀ ਸੰਘਾ, ਗੁਰਪ੍ਰੀਤ ਕੌਰ, ਅੰਮ੍ਰਿਤ ਅੰਬੀ, ਮਿੰਟੂ ਕਾਪਾ, ਮਨਵੀਰ ਰਾਏ ਆਦਿ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਤਰਨਤਾਰਨ ਦੇ ਭਿੱਖੀਵਿੰਡ ‘ਚ ਵੱਡੀ ਵਾ.ਰਦਾ/ਤ, ਅਣਪਛਾਤਿਆਂ ਨੇ ਮਸ਼ਹੂਰ ਡਾਕਟਰ ਦੇ ਕਲੀਨਿਕ ’ਤੇ ਚਲਾਈਆਂ ਗੋ.ਲੀ/ਆਂ
‘ਜੀ ਸਟੂਡਿਓਜ ਅਤੇ ਵੀ ਐਚ ਐਟਰਟੇਂਨਮੈਟ’ ਦੇ ਬੈਨਰ ਹੇਠ ਬਣਾਈ ਗਈ ਇਹ ਫ਼ਿਲਮ 26 ਮਈ ਨੂੰ ਵਿਸ਼ਵ-ਭਰ ‘ਚ ਰਿਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਨਾਲ ਇੱਕ ਹੋਰ ਰਾਸ਼ਟਰੀ ਫਿਲਮ ਪੁਰਸਕਾਰ ਪੰਜਾਬੀ ਸਿਨੇਮਾਂ ਦੀ ਝੋਲੀ ਪਾਉਣ ਵਾਲੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਪਾਲੀਵੁੱਡ ਦੇ ਅਜਿਹੇ ਨਿਰਦੇਸ਼ਕ ਵਜੋ ਪਹਿਚਾਣ ਬਣਾ ਚੁੱਕੇ ਹਨ, ਜਿਨ੍ਹਾਂ ਦੀਆਂ ਨਿਰਦੇਸ਼ਿਤ ਦੋ ਪੰਜਾਬੀ ਫਿਲਮਾਂ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰਨ ਵਿੱਚ ਸਫ਼ਲ ਰਹੀਆ ਹਨ। ਫਿਲਮ ‘ਗੋਡੇ ਗੋਡੇ ਚਾਅ’ਤੋਂ ਇਲਾਵਾ ਇਨ੍ਹਾਂ ਵਿੱਚ ਸਾਲ 2018 ‘ਚ ਆਈ ‘ਹਰਜੀਤਾ’ ਵੀ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
























