ਦੁਸਹਿਰੇ ਵਾਲੇ ਦਿਨ ਕਪੂਰਥਲਾ ਦੇ ਪਿੰਡ ਹਬੀਬਵਾਲ ਦੇ ਨੇੜੇ ਪਿੰਡ ਬੁੱਧਪੁਰ ਤੋਂ ਇੱਕ ਮੰਦਭਾਗੀ ਘਟਨਾ ਵਾਪਰੀ। ਪਿੰਡ ਕੂਕਾ ਕਲੋਨੀ ਵਿੱਚ ਨਿਰਮਾਣ ਅਧੀਨ ਕੋਠੀ ਵਿੱਚ ਗਟਰ ਵਿੱਚ ਕੰਮ ਕਰਦਿਆਂ ਇੱਕ ਮਜ਼ਦੂਰ ਦੀ ਭੇਦ ਭਰੇ ਹਲਾਤਾ ਵਿੱਚ ਮੌਤ ਹੋ ਗਈ। ਮਜ਼ਦੂਰ ਨੂੰ ਗਟਰ ਅੰਦਰ ਬਚਾਉਣ ਗਿਆ ਪੰਜਾਬੀ ਠੇਕੇਦਾਰ ਵੀ ਇਸ ਹਾਦਸੇ ਦੋਰਾਨ ਬੇਹੋਸ਼ ਹੋ ਗਿਆ। ਜਿਸ ਨੂੰ ਜਲੰਧਰ ਦੇ ਨਿੱਜੀ ਹਸਪਤਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਠੇਕੇਦਾਰ ਨਾਲ ਕੰਮ ਕਰਦੇ ਮਜ਼ਦੂਰ ਨੇ ਦੱਸਿਆ ਕਿ ਅਸੀ ਹਬੀਬਵਾਲ ਵਿੱਚ ਕੋਠੀ ਵਿੱਚ ਕੰਮ ਕਰ ਰਹੇ ਸੀ ਕਿ ਸ਼ਾਮ ਚਾਰ ਕੁ ਵਜੇ ਦੂਜੀ ਜਗ੍ਹਾ ਪਿੰਡ ਕੂਕਾ ਕਲੋਨੀ ਤੋਂ ਫੋਨ ਆਇਆ ਕਿ ਠੇਕੇਦਾਰ ਨੂੰ ਸੱਟਾਂ ਲੱਗੀਆਂ ਹਨ। ਜਦੋਂ ਅਸੀਂ ਉਥੇ ਪਹੁੰਚੇ ਤਾਂ ਠੇਕੇਦਾਰ ਤੇ ਮਜ਼ਦੂਰ ਗਟਰ ਵਿੱਚ ਵਿੱਚ ਸਨ ਤਾਂ ਸਾਥੀਆਂ ਨਾਲ ਉਨ੍ਹਾਂ ਨੂੰ ਗਟਰ ਵਿੱਚੋਂ ਬਾਹਰ ਕੱਢ ਕੇ ਨਡਾਲਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਠੇਕਦਾਰ ਸੁਖਵਿੰਦਰ ਸਿੰਘ ਵਾਸੀ ਹਬੀਬਵਾਲ ਨੂੰ ਜਲੰਧਰ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਮੁਨੱਵਰ ਫਾਰੂਕੀ ਦੀ ਰੇਕੀ ਕਰਨ ਵਾਲਿਆਂ ਦਾ ਐ.ਨਕਾ.ਊਂਟ/ਰ, ਦਿੱਲੀ ਪੁਲਿਸ ਨੇ ਦੋ ਬ.ਦਮਾ.ਸ਼ਾਂ ਨੂੰ ਕੀਤਾ ਗ੍ਰਿਫ਼ਤਾਰ
ਮ੍ਰਿਤਕ ਮਜ਼ਦੂਰ ਦੀ ਪਛਾਣ ਸੋਨੂ ਪੁੱਤਰ ਉਦੋ ਮੁਨੀ ਵਾਸੀ ਮਹੇਸ਼ਪੁਰ ਥਾਣਾ ਪਲਕਾ ਜ਼ਿਲ੍ਹਾ ਕਡਿਆਲ ( ਬਿਹਾਰ) ਹਾਲ ਵਾਸੀ ਬੁੱਧਪੁਰ ਨੇੜੇ ਹਬੀਬਵਾਲ ਵਜੋਂ ਹੋਈ ਹੈ। ਫਿਲਹਾਲ ਮ੍ਰਿਤਕ ਮਜ਼ਦੂਰ ਦੀ ਦੇਹ ਮੋਰਚਰੀ ਵਿੱਚ ਰੱਖਵਾ ਦਿੱਤੀ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਟਰ ਵਿੱਚੋਂ ਜ਼ਹਿਰੀਲੀ ਗੈਸ ਚੜਨ ਕਾਰਨ ਹੀ ਇਹ ਘਟਨਾ ਵਾਪਰੀ ਹੈ। ਫਿਲਹਾਲ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਠੇਕੇਦਾਰ ਦੇ ਹੋਸ਼ ਆਉਣ ਤੋਂ ਬਾਅਦ ਹੀ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -:
























