ਰਾਜਵੀਰ ਜਵੰਦਾ ਦੀ ਮੌਤ ਕਰਕੇ ਪਹਿਲਾਂ ਹੀ ਪੰਜਾਬ ਵਿਚ ਸੋਗ ਦੀ ਲਹਿਰ ਸੀ ਤੇ ਹੁਣ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਹਾਂਤ ਕਿਸੇ ਸਦਮੇ ਤੋਂ ਘੱਟ ਨਹੀਂ। ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਵਰਿੰਦਰ ਘੁੰਮਣ ਦਾ ਸਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਚ ਦੁਪਹਿਰ 3.00 ਵਜੇ ਕੀਤਾ ਜਾਵੇਗਾ ਇਸ ਦੇ ਨਾਲ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਜਾਵੇਗੀ।
ਵਰਿੰਦਰ ਘੁੰਮਣ ਇੱਕ ਛੋਟੇ ਜਿਹੇ ਬਾਂਹ ਦੇ ਆਪ੍ਰੇਸ਼ਨ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਸੀ। ਉਹ ਬਸਤੀ ਸ਼ੇਖ, ਜਲੰਧਰ ਸਥਿਤ ਆਪਣੇ ਘਰ ਤੋਂ ਇਕੱਲਾ ਹੀ ਨਿਕਲਿਆ ਸੀ। ਕਿਉਂਕਿ ਆਪ੍ਰੇਸ਼ਨ ਮਾਮੂਲੀ ਸੀ, ਇਸ ਲਈ ਉਸ ਨੇ ਅੱਜ ਵੀ ਵਾਪਸ ਆਉਣਾ ਸੀ, ਪਰ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਆਪ੍ਰੇਸ਼ਨ ਦੌਰਾਨ ਉਸ ਨੂੰ ਦੋ ਵਾਰ ਹਾਰਟ ਅਟੈਕ ਆਏ। ਇਸ ਦੌਰਾਨ ਦੋਸਤਾਂ ਅਤੇ ਡਾਕਟਰਾਂ ਦੀ ਆਪਸ ਵਿੱਚ ਬਹਿਸ ਹੋ ਗਈ। ਦੋਸਤ ਅਨਿਲ ਗਿੱਲ ਨੇ ਕਿਹਾ ਕਿ ਘੁੰਮਣ ਦਾ ਸਰੀਰ ਅਚਾਨਕ ਨੀਲਾ ਕਿਵੇਂ ਪੈ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਫਿਰ ਉਸਦੀ ਮ੍ਰਿਤਕ ਦੇਹ ਨੂੰ ਜਲੰਧਰ ਸਥਿਤ ਉਸਦੇ ਘਰ ਲਿਆਂਦਾ ਗਿਆ।

ਵਰਿੰਦਰ ਘੁੰਮਣ ਜਲੰਧਰ ਦੇ ਮਾਡਲ ਹਾਊਸ ਵਿਖੇ ਆਪਣੇ ਜਿਮ ਵਿੱਚ ਕਸਰਤ ਕਰ ਰਿਹਾ ਸੀ, ਜਦੋਂ ਅਚਾਨਕ ਉਸਦੇ ਮੋਢੇ ਦੀ ਇੱਕ ਨਸ ਦਬ ਗਈ। ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮੂਲ ਤੌਰ ‘ਤੇ ਜਲੰਧਰ, ਪੰਜਾਬ ਦੇ ਰਹਿਣ ਵਾਲੇ, ਵਰਿੰਦਰ ਸਿੰਘ ਘੁੰਮਣ ਨੂੰ ਭਾਰਤ ਦੇ ਹੀ-ਮੈਨ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਇੱਕ ਪ੍ਰਮੁੱਖ ਭਾਰਤੀ ਪ੍ਰੋਫੈਸ਼ਨਲ ਬਾਡੀ ਬਿਲਡਰ, ਅਦਾਕਾਰ ਅਤੇ ਡੇਅਰੀ ਕਿਸਾਨ ਸੀ। ਉਸ ਨੂੰ ਦੁਨੀਆ ਦਾ ਪਹਿਲਾ ਸ਼ੁੱਧ ਸ਼ਾਕਾਹਾਰੀ ਪ੍ਰੋਫੈਸ਼ਨਲ ਬਾਡੀ ਬਿਲਡਰ ਮੰਨਿਆ ਜਾਂਦਾ ਸੀ ਅਤੇ ਭਾਰਤ ਦੇ ਬਾਡੀ ਬਿਲਡਿੰਗ ਦ੍ਰਿਸ਼ ਵਿੱਚ ਪ੍ਰੇਰਨਾ ਦਾ ਸਰੋਤ ਰਹੇ ਹਨ। ਵਰਿੰਦਰ ਭੁੱਲਰ ਦੀ ਮੌਤ ‘ਤੇ ਪੰਜਾਬ ਦੀਆਂ ਵੱਡੀਆ ਸ਼ਖਸੀਅਤਾਂ ਨੇ ਦੁੱਖ ਪ੍ਰਗਟਾਇਆ।
ਬਾਡੀ ਬਿਲਡਰ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਵਰਿੰਦਰ ਨੇ ਮਿਹਨਤ ਕਰਕੇ ਆਪਣੀ ਜਿੰਦਗੀ ਵਿਚ ਵੱਡਾ ਮੁਕਾਮ ਹਾਸਲ ਕੀਤਾ, ਉਹ ਸਾਡੀ ਨੌਜਵਾਨੀ ਲਈ ਪ੍ਰੇਰਣਾਸ੍ਰੋਤ ਸੀ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣਏ ਚਰਨਾਂ ਵਿਚ ਨਿਵਾਸ ਬਖਸ਼ਣ।

ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੀ ਸ਼ਾਨ, ‘ਦ ਹੀ-ਮੈਨ ਆਫ਼ ਇੰਡੀਆ’ ਵਰਿੰਦਰ ਘੁੰਮਣ ਜੀ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਦੇਸ਼ ਲਈ ਇੱਕ ਅਪੂਰਣ ਘਾਟਾ ਹੈ। ਉਨ੍ਹਾਂ ਨੇ ਸਖਤ ਮਿਹਨਤ ਅਤੇ ਸ਼ਾਕਾਹਾਰੀ ਜੀਵਨ ਸ਼ੈਲੀ ਨਾਲ ਫਿਟਨੈੱਸ ਦੀ ਦੁਨੀਆ ਵਿਚ ਨਵੇਂ ਮਾਪਦੰਡ ਸਥਾਪਿਤ ਕੀਤੇ।
ਵਰਿੰਦਰ ਨੇ ਮਿਸਟਰ ਏਸ਼ੀਆ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਉਹ IFBB ਪ੍ਰੋ ਕਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਾਡੀ ਬਿਲਡਰ ਹੈ। 2011 ਵਿੱਚ ਉਸਨੇ ਆਸਟ੍ਰੇਲੀਅਨ ਗ੍ਰਾਂ ਪ੍ਰੀ ਵਿੱਚ ਸਫਲਤਾ ਹਾਸਲ ਕੀਤੀ। ਉਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਹੈ ਅਤੇ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।
ਇਹ ਵੀ ਪੜ੍ਹੋ : ਕਰਵਾ ਚੌਥ ‘ਤੇ ਸੁਹਾਗਣਾਂ ਨੂੰ ਚੰਨ ਕਿੰਨੀ ਕਰਾਏਗਾ ਉਡੀਕ! ਜਾਣੋ ਆਪਣੇ ਸ਼ਹਿਰ ਦੀ Timing
ਘੁੰਮਣ ਨੇ ਨਾ ਸਿਰਫ ਰਾਸ਼ਟਰੀ ਪੱਧਰ ‘ਤੇ ਆਪਣਾ ਨਾਮ ਬਣਾਇਆ, ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਵੀ ਰੌਸ਼ਨ ਕੀਤਾ। ਵਰਿੰਦਰ ਘੁੰਮਣ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਸਣੇ ਕਈ ਵੱਡੇ ਸਿਤਾਰਿਆਂ ਨਾਲ ਵੀ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

























