ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਸਵੇਰੇ ਪੰਜਾਬ ਦੇ ਅੰਮ੍ਰਿਤਸਰ ਪਹੁੰਚੇ। ਇੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸੰਨੀ ਦਿਓਲ ਨੇ ਦਸਤਾਰ ਸਜਾ ਕੇ ਸੰਗਤਾਂ ਦੀ ਲਾਈਨ ‘ਚ ਲੱਗ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ। ਇਸ ਦੌਰਾਨ ਉਨ੍ਹਾਂ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਮੱਥਾ ਟੇਕਣ ਤੋਂ ਬਾਅਦ, ਸੰਨੀ ਦਿਓਲ ਨੇ ਸ਼ਹਿਰ ਦੀ ਮਸ਼ਹੂਰ ਗਿਆਨੀ ਦੀ ਚਾਹ ਪੀਤੀ ਅਤੇ ਸਮੋਸੇ ਅਤੇ ਪਕੌੜੇ ਖਾਧੇ। ਅਦਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਅਦਾਕਾਰ ਸੰਨੀ ਦਿਓਲ ਨੇ ਮੁਸਕਰਾਉਂਦੇ ਹੋਏ ਕਿਹਾ, “ਗਿਆਨੀ, ਮੈਂ ਗਿਆਨੀ ਦੀ ਚਾਹ ਪੀ ਰਿਹਾ ਹਾਂ।” ਉਨ੍ਹਾਂ ਕਿਹਾ ਕਿ ਸਿਹਤਮੰਦ ਰਹੋ ਸਿਹਤਮੰਦ ਖਾਓ।

ਇਹ ਵੀ ਪੜ੍ਹੋ : ਅੱਜ ਅੰਮ੍ਰਿਤਸਰ ਜਾਣਗੇ CM ਮਾਨ, ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡਣ ਦੀ ਕਰਨਗੇ ਸ਼ੁਰੂਆਤ
ਵੀਡੀਓ ਲਈ ਕਲਿੱਕ ਕਰੋ -:
























