ਪ੍ਰਸਿੱਧ ਗਾਇਕ ਖਾਨ ਸਾਬ੍ਹ ‘ਤੇ ਮੁੜ ਦੁੱਖਾਂ ਦਾ ਪਹਾੜ ਟੁੱਟਿਆ ਹੈ। ਗਾਇਕ ਦੀ ਮਾਤਾ ਦੇ ਦਿਹਾਂਤ ਤੋਂ ਬਾਅਦ ਬੀਤੇ ਕੱਲ੍ਹ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ (70) ਦਾ ਵੀ ਦਿਹਾਂਤ ਹੋ ਗਿਆ ਹੈ। ਖਾਨ ਸਾਬ੍ਹ ਦੇ ਪਿਤਾ ਨੂੰ ਅੱਜ ਦੁਪਹਿਰ 12 ਵਜੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਕਪੂਰਥਲਾ ਦੇ ਪਿੰਡ ਭੰਡਾਲ ਡੋਨਾ ਵਿਖੇ ਅੰਤਿਮ ਰਸਮਾਂ ਹੋਣਗੀਆਂ।
ਜਾਣਕਾਰੀ ਮੁਤਾਬਕ ਖਾਨ ਸਾਬ੍ਹ ਦੇ ਪਿਤਾ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਉਹ ਬਾਥਰੂਮ ਵਿੱਚ ਨਹਾ ਰਹੇ ਸਨ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਅੱਜ ਬੰਦ ਰਹਿਣਗੀਆਂ PRTC ਤੇ ਰੋਡਵੇਜ਼ ਦੀਆਂ ਬੱਸਾਂ, ਦੁਪਹਿਰ 12 ਵਜੇ ਤੋਂ ਰੋਸ ਪ੍ਰਦਰਸ਼ਨ ਕਰਨਗੇ ਮੁਲਾਜ਼ਮ
ਖਾਨ ਸਾਬ੍ਹ ਦੀ ਮਾਂ, ਪਰਵੀਨ ਬੇਗਮ, ਦਾ ਸਿਰਫ਼ 17 ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਖਾਨ ਸਾਬ੍ਹ ਦੇ ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ। ਖਾਨ ਸਾਬ੍ਹ ਨੇ ਕੈਨੇਡਾ ਵਿੱਚ ਆਪਣਾ ਸ਼ੋਅ ਰੱਦ ਕਰ ਦਿੱਤਾ ਤੇ ਕਪੂਰਥਲਾ ਵਾਪਸ ਆ ਗਏ ਸਨ ਅਤੇ ਆਪਣੀ ਮਾਂ ਨੂੰ ਸਪੁਰਦ-ਏ-ਖਾਕ ਦਿੱਤਾ। ਹੁਣ ਉਨ੍ਹਾਂ ਦੇ ਪਿਤਾ, ਇਕਬਾਲ ਮੁਹੰਮਦ, ਦੀ ਤਿੰਨ ਹਫ਼ਤਿਆਂ ਦੇ ਅੰਦਰ ਮੌਤ ਨੇ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਸੰਗੀਤ ਸ਼ਖਸੀਅਤਾਂ ਅਤੇ ਖਾਨ ਸਾਬ੍ਹ ਦੇ ਪ੍ਰਸ਼ੰਸਕਾਂ ਨੇ ਆਪਣਾ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
























