‘ਆਪ’ ਸਾਂਸਦ ਮਲਵਿੰਦਰ ਕੰਗ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਸਾਨਾਂ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ‘ਆਪ’ ਸਾਂਸਦ ਨੇ ਕਿਸਾਨਾਂ ਸੰਬੰਧੀ ਗੰਭੀਰ ਮਸਲਾ ਕੈਮੀਕਲ ਤੇ ਖਾਦਾਂ ਸੰਬੰਧੀ ਸਥਾਈ ਕਮੇਟੀ ਅੱਗੇ ਉਠਾਇਆ ਤੇ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਲਿਖਕੇ ਮੰਗ ਕੀਤੀ ਕਿ ਕਿਸਾਨਾਂ ਨਾਲ ਹੋ ਰਹੀ ਇਸ ਧੋਖਾਧੜੀ ਤੇ ਲੁੱਟ ਖ਼ਿਲਾਫ਼ ਤੁਰੰਤ ਰਾਸ਼ਟਰੀ ਪੱਧਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਸਾਂਸਦ ਮਲਵਿੰਦਰ ਕੰਗ ਨੇ ਕਿਹਾ ਕਿ ਸਾਡੇ ਕਿਸਾਨ ਜੋ ਭਾਰਤ ਦੀ ਅਰਥਵਿਵਸਥਾ ਦੀ ਰੂਹ ਹਨ, ਉਨ੍ਹਾਂ ਨਾਲ ਖੁੱਲ੍ਹੇਆਮ ਧੋਖਾਧੜੀ ਹੋ ਰਹੀ ਹੈ। ਉਨ੍ਹਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਮਹਿੰਗੇ ਬੂਸਟਰ ਖਰੀਦਣ ਜੋ ਕਿ ਡੀ.ਏ.ਪੀ. ਤੇ ਯੂਰੀਆ ਵਰਗੇ ਜ਼ਰੂਰੀ ਖਾਦਾਂ ਨਾਲ ਇਕੱਠੇ ਬੰਨੇ ਹੁੰਦੇ ਹਨ। ਇਹ ਵਪਾਰ ਨਹੀਂ, ਸਾਡੇ ਅੰਨਦਾਤਿਆਂ ਨਾਲ ਧੋਖਾ ਹੈ।
ਇਹ ਵੀ ਪੜ੍ਹੋ : ਬੈਂਗਲੁਰੂ : ਸਰਜਨ ਪਤੀ ਨੇ ਡਾਕਟਰ ਪਤਨੀ ਦਾ ਕੀਤਾ ਕ.ਤ/ਲ, ਸਾਲ ਪਹਿਲਾਂ ਹੀ ਹੋਇਆ ਸੀ ਦੋਹਾਂ ਦਾ ਵਿਆਹ
ਉਨ੍ਹਾਂ ਅੱਗੇ ਕਿਹਾ ਕਿ ਮੈਂ ਇਹ ਗੰਭੀਰ ਮਸਲਾ ਕੈਮੀਕਲ ਤੇ ਖਾਦਾਂ ਸੰਬੰਧੀ ਸਥਾਈ ਕਮੇਟੀ ਵਿਚ ਉਠਾਇਆ ਹੈ ਅਤੇ ਕਮੇਟੀ ਦੇ ਮਾਨਯੋਗ ਚੇਅਰਮੈਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਧੋਖਾਧੜੀ ਖ਼ਿਲਾਫ਼ ਤੁਰੰਤ ਰਾਸ਼ਟਰੀ ਪੱਧਰ ’ਤੇ ਕਾਰਵਾਈ ਹੋਵੇ, ਸਖ਼ਤ ਡਿਜ਼ਿਟਲ ਨਿਗਰਾਨੀ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਕਠੋਰ ਸਜ਼ਾ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























