ਪੰਜਾਬ ਦੇ ਵਿੱਚ ਦਿਨੋ ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਨਾਭਾ ਵਿਖੇ ਤੇਜ਼ ਰਫਤਾਰ ਟਰਾਲੇ ਥੱਲੇ ਆਉਣ ਕਰਕੇ 9 ਸਾਲ ਬੱਚੇ ਦੀ ਮੌਤ ਹੋ ਗਈ, ਨਾਭਾ ਦੀ ਜਸਪਾਲ ਕਲੋਨੀ ਵਿੱਚ ਰਹਿਣ ਵਾਲੇ ਨਿਹਾਲ ਨਾਮ ਦੇ ਤੀਸਰੀ ਜਮਾਤ ਦਾ ਵਿਦਿਆਰਥੀ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਤੋਂ ਆਪਣੇ ਘਰ ਵਰਤ ਰਿਹਾ ਸੀ ਕੀ ਅਚਾਨਕ ਸਪੇਅਰ ਪਾਰਟ ਲੱਦੇ ਹੋਏ ਟਰਾਲੇ ਦੇ ਵੱਲੋਂ ਅਚਾਨਕ ਕੱਟ ਮਾਰਨ ਕਾਰਨ ਕਰਕੇ ਐਕਟਿਵਾ ਜਾ ਟਕਰਾਈ।
ਇਸ ਟੱਕਰ ਨਾਲ ਜਿੱਥੇ ਮਾਂ ਖੱਡੇ ਵਿੱਚ ਜਾ ਡਿੱਗੀ ਤੇ ਉਸ ਦੀ ਐਕਟੀਵਾ ਤੇ ਸਵਾਰ ਉਸ ਦਾ 9 ਸਾਲ ਦਾ ਛੋਟਾ ਬੱਚਾ ਟਰਾਲੇ ਦੇ ਥੱਲੇ ਜਾ ਡਿੱਗਿਆ ਜਿਸ ਨੂੰ ਲੋਕਾਂ ਵੱਲੋਂ ਕਾਫੀ ਰੋਕਿਆ ਗਿਆ ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਆਲੇ ਦੁਆਲੇ ਲੋਕਾਂ ਨੇ ਫਿਰ ਵੀ ਕਾਫੀ ਕੋਸ਼ਿਸ਼ ਕਰਕੇ ਬੱਚੇ ਨੂੰ ਟਰਾਲੇ ਥੱਲੋਂ ਕੱਢਿਆ ਅਤੇ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਬੱਚੇ ਦੀ ਮਾਤਾ ਦਾ ਰੋ ਰੋ ਕੇ ਇੰਨਾ ਬੁਰਾ ਹਾਲ ਸੀ ਕਿ ਉਸ ਨੂੰ ਤਸੱਲੀ ਦੇਣ ਲਈ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰ ਉਸ ਨੂੰ ਪ੍ਰਾਈਵੇਟ ਐਬੂਲੈਂਸ ਕਰਕੇ ਪਟਿਆਲਾ ਲੈ ਗਏ। ਜਦੋ ਕਿ ਸਿਵਿਲ ਹਸਪਤਾਲ ਨਾਭਾ ਵਿਖੇ ਤੈਨਾਤ ਡਾਕਟਰ ਮੁਤਾਬਕ ਬੱਚੇ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ

ਇਸ ਮੌਕੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਉਕਤ ਟਰਾਲਾ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ ਜਿਸ ਨੇ ਪਹਿਲਾਂ ਵੀ ਇੱਕ ਦੋ ਵਾਹਨਾਂ ਨੂੰ ਟੱਕਰ ਮਾਰ ਕੇ ਆਇਆ ਸੀ ਤੇ ਹੋਟਲ ਸਰਪ੍ਰੀਆ ਨਜ਼ਦੀਕ ਟਰਾਲੇ ਵਾਲੇ ਵੱਲੋਂ ਅਚਾਨਕ ਕੱਟ ਮਾਰਿਆ ਗਿਆ ਜਿਸ ਕਰਕੇ ਆਪਣੇ ਬੱਚੇ ਨਾਲ ਜਾ ਰਹੀ ਮਾਂ ਦੀ ਐਕਟਿਵਾ ਟਰਾਲੇ ਨਾਲ ਜਾ ਟਕਰਾਈ। ਉਹਨਾਂ ਦੱਸਿਆ ਭਾਵੇਂ ਬੱਚੇ ਵਿੱਚ ਕੁਝ ਵੀ ਨਹੀਂ ਹੈ ਪਰ ਫਿਰ ਵੀ ਮਾਂ ਦੀ ਤਸੱਲੀ ਲਈ ਉਸ ਨੂੰ ਪਟਿਆਲਾ ਲੈ ਕੇ ਗਏ ਹਨ।
ਇਹ ਵੀ ਪੜ੍ਹੋ : ਦਵਿੰਦਰ ਪਾਲ ਭੁੱਲਰ ਕੇਸ ਦੀ ਨਵੇਂ ਸਿਰੇ ਤੋਂ ਹੋਵੇਗੀ ਸਮੀਖਿਆ, ਦਿੱਲੀ ਹਾਈਕੋਰਟ ਨੇ ਦਿੱਤੇ ਆਰਡਰ
ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਜਾਂਚ ਅਧਿਕਾਰੀ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਟਰਾਲੇ ਹੇਠ ਆ ਕੇ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ। ਅਸੀਂ ਪਤਾ ਲਗਾ ਰਹੇ ਹਾਂ ਕਿ ਇਸ ਹਾਦਸੇ ਦੇ ਵਿੱਚ ਕਿਸ ਦੀ ਗਲਤੀ ਹੈ। ਇੱਥੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਗਈ।
ਇਸ ਮੌਕੇ ‘ਤੇ ਸਿਵਲ ਹਸਪਤਾਲ ਨਾਭਾ ਦੇ ਡਾਕਟਰ ਨੇ ਦੱਸਿਆ ਕਿ 9 ਸਾਲ ਦੇ ਨਿਹਾਲ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਗੰਭੀਰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ ਚੈੱਕ ਕਰਨ ਤੇ ਪਤਾ ਲੱਗਾ ਕਿ ਬੱਚੇ ਸਾਹ ਨਹੀਂ ਚੱਲ ਰਿਹਾ ਹੈ ਬੱਚਾ ਮ੍ਰਿਤਕ ਸੀ। ਉਹਨਾਂ ਦੱਸਿਆ ਕਿ ਬੱਚੇ ਦੇ ਮਾਂ ਬਾਪ ਆਪਣੀ ਤਸੱਲੀ ਲਈ ਬੱਚੇ ਨੂੰ ਆਪਣੀ ਮਰਜ਼ੀ ਨਾਲ ਪਟਿਆਲਾ ਲੈ ਕੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























