ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਆਏ ਦਿਨ ਹੀ ਸੂਬੇ ਦੇ ਵਿੱਚ ਐਨਕਾਊਂਟਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜਾ ਮਾਮਲਾ ਅੱਜ ਹੁਸ਼ਿਆਰਪੁਰ ਜ਼ਿਲੇ ਦੇ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਗੱਜਰ ਮਹਿਦੂਦ ਤੋਂ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਪੁਲਿਸ ਵੱਲੋਂ ਦੋ ਲੋਕਾਂ ਦਾ ਐਨਕਾਊਂਟਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਕੇਸ਼ਵ ਅਤੇ ਉਸ ਦੇ ਪਿਤਾ ਦਾ ਐਨਕਾਊਂਟਰ ਕੀਤਾ ਹੈ। ਇਹ ਪਿਛਲੇ ਕਈ ਮਾਮਲਿਆਂ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੂੰ ਲੋੜੀਂਦੇ ਸਨ। ਅੱਜ ਜਦੋਂ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਇਹਨਾਂ ਨੇ ਜੇਜੋ ਤੋਂ ਗੱਜਰ ਮਦੂਦ ਸਾਈਡ ਨੂੰ ਜੰਗਲਾਂ ਦੇ ਵਿੱਚ ਆਪਣੀ ਬਾਈਕ ਪਾ ਲਈ।
ਇਹ ਵੀ ਪੜ੍ਹੋ : CM ਮਾਨ ਦੀ ਨਕਲੀ ਵੀਡੀਓ ਹਟਾਉਣ ਦੇ ਹੁਕਮ, ਮੋਹਾਲੀ ਕੋਰਟ ਨੇ Facebook ਤੇ Google ਨੂੰ ਭੇਜਿਆ ਨੋਟਿਸ
ਇਸ ਦੌਰਾਨ ਪੁਲਿਸ ਦੀ ਕਾਰਵਾਈ ਵਿੱਚ ਇੱਕ ਵਿਅਕਤੀ ਦੇ ਲੱਤ ਵਿੱਚ ਗੋਲੀ ਲੱਗੀ, ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਫਿਲਹਾਲ ਇਹਨਾਂ ਦੇ ਕੋਲੋਂ ਇੱਕ ਰਿਵਾਲਵਰ ਅਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।ਇਸ ਦੇ ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























