ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਸੰਗਰੂਰ ਤੋਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ 27 ਸਾਲਾਂ ਅਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਮਰ 27 ਸਾਲਾ ਵਜੋਂ ਹੋਈ ਹੈ ਜਿਸ ਨੂੰ ਕੈਨੇਡਾ ਵਿੱਚ ਮੋਸਟ ਵਾਂਟਿਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਪੁਲਿਸ ਉਸਦੀ ਭਾਲ ਕਰ ਰਹੀ ਹੈ।
ਸੰਗਰੂਰ ਵਿੱਚ ਅਮਨਪ੍ਰੀਤ ਕੌਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਧੀ ਹੋਣਹਾਰ ਸੀ ਅਤੇ ਕੈਨੇਡਾ ਦੇ ਵਿੱਚ ਹਸਪਤਾਲ ਵਿੱਚ ਕੰਮ ਕਰ ਰਹੀ ਸੀ। ਉਹ ਸੰਗਰੂਰ ਤੋਂ 2021 ਵਿੱਚ ਕੈਨੇਡਾ ਗਈ ਸੀ ਅਤੇ ਹੁਣ ਉਹ ਕੁਝ ਸਮੇਂ ਦੇ ਵਿੱਚ ਉੱਥੇ ਪੀਆਰ ਹੋਣ ਵਾਲੀ ਸੀ। ਉਸਨੇ ਸਾਨੂੰ ਅੱਜ ਤੱਕ ਕਦੇ ਵੀ ਕੋਈ ਅੰਦਰੂਨੀ ਗੱਲ ਨਹੀਂ ਦੱਸੀ ਸੀ ਪਰ ਉਹ ਹਮੇਸ਼ਾ ਸਾਡੇ ਨਾਲ ਖੁਸ਼ ਹੋ ਕੇ ਗੱਲ ਕਰਦੀ ਸੀ ਅਤੇ ਆਪਣੀ ਮਿਹਨਤ ਕਨੇਡਾ ਦੇ ਵਿੱਚ ਕਰਦੀ ਸੀ ਜਿਸ ਨਾਲ ਉਸਨੇ ਕੈਨੇਡਾ ਵਿੱਚ ਕਾਰ ਵੀ ਰੱਖੀ ਹੋਈ ਸੀ ਅਤੇ ਆਪਣੀ ਚੰਗੀ ਜ਼ਿੰਦਗੀ ਜੀਅ ਰਹੀ ਸੀ।
ਅਮਨਪ੍ਰੀਤ ਕੌਰ ਦੇ ਪਿਤਾ ਨੇ ਕਿਹਾ ਕਿ ਅਮਨਪ੍ਰੀਤ ਕੌਰ ਹਮੇਸ਼ਾ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੀ ਸੀ। ਉਹ ਭਾਰਤ ਆਉਣ ਦੇ ਲਈ ਬਹੁਤ ਉਤਸ਼ਾਹਿਤ ਸੀ ਅਤੇ ਉਸਨੇ ਕਿਹਾ ਸੀ ਕਿ ਉਹ ਜਲਦੀ ਹੀ ਪੀਆਰ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਉਹ ਪਹਿਲਾਂ ਭਾਰਤ ਆਵੇਗੀ। ਉਹਨਾਂ ਨੂੰ ਉਸ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਨੇ ਉਸ ਦਾ ਕਤਲ ਕੀਤਾ ਹੈ ਅਤੇ ਕੈਨੇਡਾ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਬ.ਦਮਾ/ਸ਼ ਲਖਵਿੰਦਰ ਕੁਮਾਰ, ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਉੱਥੇ ਹੀ ਅਮਨਪ੍ਰੀਤ ਦੇ ਚਾਚਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ 20 ਤਰੀਕ ਨੂੰ ਉਸਦੀ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ ਅਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਪੂਰੀ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੀ ਲਾਸ਼ ਦੋ ਦਿਨ ਬਾਅਦ ਉਹਨਾਂ ਨੂੰ ਮਿਲੀ। ਹੁਣ ਉਹ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























