ਮੁਅੱਤਲ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀਬੀਆਈ ਤੋਂ ਬਾਅਦ, ਹੁਣ ਈਡੀ ਦੀ ਮੁਅੱਤਲ ਭੁੱਲਰ ਰਿਸ਼ਵਤ ਮਾਮਲੇ ਵਿੱਚ ਐਂਟਰੀ ਹੋ ਸਕਦੀ ਹੈ। ਕਈ ਆਈ.ਪੀ. ਐੱਸ. ਅਤੇ ਆਈ.ਏ.ਐੱਸ. ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਈਡੀ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਸੀਬੀਆਈ ਦਫਤਰ ਪਹੁੰਚ ਰਹੀ ਹੈ, ਜਿੱਥੇ ਉਹ ਡੀਆਈਜੀ ਭੁੱਲਰ ਦੇ ਨਾਲ-ਨਾਲ ਆਈ.ਪੀ. ਐੱਸ. ਅਤੇ ਆਈ.ਏ.ਐੱਸ. ਅਧਿਕਾਰੀਆਂ ਦੇ ਰਿਕਾਰਡ ਮੰਗੇਗੀ, ਜਿਨ੍ਹਾਂ ਨੇ ਬੇਨਾਮੀ ਜਾਇਦਾਦਾਂ ਹਾਸਲ ਕੀਤੀਆਂ ਹਨ।
ਡੀਆਈਜੀ ਭੁੱਲਰ ਅਤੇ ਉਸ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਬਾਰੇ ਸੀਬੀਆਈ ਦੀ ਜਾਂਚ ਵਿੱਚ ਕਈ ਪੰਜਾਬ ਅਧਿਕਾਰੀਆਂ ਬਾਰੇ ਜਾਣਕਾਰੀ ਮਿਲੀ ਹੈ। ਸੀਬੀਆਈ ਨੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਵੀ ਤਿਆਰ ਕੀਤੀ ਹੈ। ਈਡੀ ਦੀ ਐਂਟਰੀ ਹੁਣ ਪੰਜਾਬ ਦੇ ਅਧਿਕਾਰੀਆਂ ਲਈ ਮੁਸ਼ਕਲਾਂ ਵਧਾ ਸਕਦੀ ਹੈ, ਕਿਉਂਕਿ ਰਿਕਾਰਡ ਹਾਸਲ ਕਰਨ ਤੋਂ ਬਾਅਦ, ਈਡੀ ਟੀਮ ਨੋਟਿਸ ਭੇਜੇਗੀ ਅਤੇ ਬੇਨਾਮੀ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ ਲਈ ਇਨ੍ਹਾਂ ਅਧਿਕਾਰੀਆਂ ਨੂੰ ਬੁਲਾ ਸਕਦੀ ਹੈ।
ਇਹ ਵੀ ਪੜ੍ਹੋ : ਬੰਗਾ ਤੋਂ ਸਾਬਕਾ ਕਾਂਗਰਸੀ MLA ਤਰਲੋਚਨ ਸਿੰਘ ਸੂੰਢ ਦਾ ਹੋਇਆ ਦਿ.ਹਾਂ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ/ਨ
6 ਨਵੰਬਰ ਨੂੰ ਮੁਅੱਤਲ ਡੀਆਈਜੀ ਭੁੱਲਰ ਨੂੰ ਮੁੜ ਕੋਰਟ ਵਿੱਚ ਪੇਸ਼ ਕੀਤਾ ਗਿਆ। ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਦੁਬਾਰਾ ਸੀਬੀਆਈ ਨੇ 5 ਦਿਨਾਂ ਦੀ ਰਿਮਾਂਡ ‘ਤੇ ਭੇਜਿਆ ਹੈ। ਵੀਰਵਾਰ ਨੂੰ ਚੰਡੀਗੜ੍ਹ CBI ਕੋਰਟ ਵਿਚ ਭੁੱਲਰ ਦੇ ਨਾਲ ਵਿਚੌਲੀਏ ਕ੍ਰਿਸ਼ਨੂੰ ਨੂੰ ਪੇਸ਼ ਕੀਤਾ ਗਿਆ। ਇਥੇ ਕੋਰਟ ਨੇ ਕ੍ਰਿਸ਼ਨੂੰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ।
ਵੀਡੀਓ ਲਈ ਕਲਿੱਕ ਕਰੋ -:
























