ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਅਤੇ ਦੁਨੀਆ ਦੇ ਪਹਿਲੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਸਰਜਰੀ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਇਕ ਡਾਕਟਰ ਦੇ ਨਾਲ ਨਜਰ ਆ ਰਹੇ ਹਨ ਅਤੇ ਡਾਕਟਰ ਨੂੰ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, “ਮੈਂ ਜਲਦੀ ਹੀ ਫਿੱਟ ਹੋਣਾ ਚਾਹੁੰਦਾ ਹਾਂ, ਮੈਨੂੰ ਜਲਦੀ ਠੀਕ ਕਰ ਦਿਓ। ਉਹ ਲੋਕਾਂ ਨੂੰ ਉਸਦੀ ਠੀਕ ਸਰਜਰੀ ਦੇ ਲਈ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ।
ਵੀਡੀਓ ਵਿੱਚ ਵਰਿੰਦਰ ਘੁੰਮਣ ਕਹਿ ਰਹੇ ਨੇ ਕਿ ਮੈਂ ਜਾਣਦਾ ਹਾਂ ਕਿ ਇਹ ਸਰਜਰੀ ਬਹੁਤ ਆਮ ਹੈ। ਆਮ ਲੋਕਾਂ ਲਈ ਇਹ ਆਮ ਹੈ, ਪਰ ਇੱਕ ਐਥਲੀਟ ਹੋਣ ਦੇ ਨਾਤੇ, ਇਹ ਸਰਜਰੀ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਮੈਂ ਇਸ ਸਰਜਰੀ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਆਪਣੀ ਖੇਡ ਵਿੱਚ ਵਾਪਸ ਆਉਣਾ ਚਾਹੁੰਦਾ ਹਾਂ। ਮੈਂ ਆਪਣੇ ਕਰੀਅਰ ਵਿੱਚ ਦੁਬਾਰਾ ਅੱਗੇ ਵਧਣਾ ਚਾਹੁੰਦਾ ਹਾਂ।
ਘੁੰਮਣ ਫਿਰ ਪੁੱਛਦਾ ਹੈ, “ਡਾਕਟਰ, ਅਸੀਂ ਅੱਜ ਕੀ ਕਰਨ ਵਾਲੇ ਹਾਂ?” ਡਾਕਟਰ ਕਹਿੰਦਾ ਹੈ, “ਵਰਿੰਦਰ ਘੁੰਮਣ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਹੈ। ਅਸੀਂ ਉਨ੍ਹਾਂ ਨੂੰ ਠੀਕ ਕਰਨ ਜਾ ਰਹੇ ਹਾਂ। ਅਸੀਂ ਇੱਕ ਟੈਲੀਸਕੋਪ ਨਾਲ ਅੰਦਰ ਜਾਵਾਂਗੇ ਅਤੇ ਸਰਜਰੀ ਰਾਹੀਂ ਖਿਚਾਅ ਵਾਲੀਆਂ ਸਾਰੀਆਂ ਮਾਸਪੇਸ਼ੀਆਂ ਦੀ ਮੁਰੰਮਤ ਕਰਾਂਗੇ।” ਤੁਹਾਡੀਆਂ ਤਿੰਨ ਮਾਸਪੇਸ਼ੀਆਂ ਵਿੱਚ ਖਿਚਾਅ ਪਾਇਆ ਗਿਆ ਹੈ। ਅਸੀਂ ਸਿਉਚਰ ਐਂਕਰਾਂ ਦੀ ਵਰਤੋਂ ਕਰਕੇ ਤਿੰਨੋਂ ਮਾਸਪੇਸ਼ੀਆਂ ਨੂੰ ਇੱਕ-ਇੱਕ ਕਰਕੇ ਠੀਕ ਕਰਾਂਗੇ।
ਇਹ ਵੀ ਪੜ੍ਹੋ : ਮੁੜ ਵਿਵਾਦਾਂ ‘ਚ ਘਿਰੇ ਰਾਜਾ ਵੜਿੰਗ! ਸਿੱਖ ਬੱਚਿਆਂ ਨੂੰ ਮਜ਼ਾਕੀਆ ਟਿੱਪਣੀਆਂ ਕਰਦੇ ਆਏ ਨਜ਼ਰ, ਸੁਖਬੀਰ ਬਾਦਲ ਨੇ ਕੀਤੀ ਕਾਰਵਾਈ ਦੀ ਮੰਗ
ਇਸ ਤੋਂ ਬਾਅਦ ਘੁੰਮਣ ਕਹਿੰਦੇ ਨੇ ਕਿ ਮੈਂ ਸੁਰੱਖਿਅਤ ਹੱਥਾਂ ਵਿੱਚ ਹਾਂ। ਬਸ ਡਾਕਟਰ ਸਾਬ੍ਹ ਤੁਸੀਂ ਰਿਕਵਰੀ ਕਰਵਾ ਦਿਓ ਛੇਤੀ। 4-5 ਮਹੀਨਿਆਂ ਤੋਂ ਮੇਰਾ ਸਰੀਰ ਆਊਟ ਆਫ਼ ਸ਼ੇਪ ਹੋ ਗਿਆ ਹੈ। ਬਾਡੀ ‘ਤੇ ਥੋੜਾ ਜੀ ਬੱਲਕ ਵੀ ਆ ਗਿਆ ਹੈ। ਮੈਂ ਜਲਦੀ ਹੀ ਫਿੱਟ ਹੋਣਾ ਚਾਹੁੰਦਾ ਹਾਂ, ਅਤੇ ਮੈਂ ਸਰਜਰੀ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਸਰਤ ਸ਼ੁਰੂ ਕਰਨਾ ਚਾਹੁੰਦਾ ਹਾਂ।”
ਵੀਡੀਓ ਲਈ ਕਲਿੱਕ ਕਰੋ -:
























