ਪੰਜਾਬ ਦੇ ਮੋਹਾਲੀ ਵਿੱਚ ਖਰੜ ਨੇੜੇ ਪੰਜਾਬ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਬੰਟੀ ਬੈਂਸ ਉੱਤੇ ਗੋਲੀਆਂ ਚਲਾਉਣਾ ਵਾਲੇ ਬਦਮਾਸ਼ ਦਾ ਐਨਕਾਊਂਟਰ ਕੀਤਾ। ਪੁਲਿਸ ਨਾਲ ਮੁਠਭੇੜ ਦੌਰਾਨ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ। ਮੁਲਜ਼ਮ ਦਾ ਨਾਮ ਰਣਬੀਰ ਸਿੰਘ ਰਾਣਾ ਦੱਸਿਆ ਜਾ ਰਿਹਾ ਹੈ।
ਸੀਆਈਏ ਨੂੰ ਸਵੇਰੇ 8:20 ਵਜੇ ਮੁਲਜ਼ਮ ਬਾਰੇ ਜਾਣਕਾਰੀ ਮਿਲੀ। ਸੀਆਈਏ ਦੀ ਟੀਮ ਤੇ ਬਦਮਾਸ਼ ਵਿਚਾਲੇ ਮੁਕਾਬਲਾ ਖਰੜ ਦੇ ਭੂਖੜੀ ਰੋਡ ‘ਤੇ ਹੋਇਆ। ਗੈਂਗਸਟਰ ਮੋਟਰਸਾਈਕਲ ‘ਤੇ ਸਵਾਰ ਸੀ। ਪੁਲਿਸ ਟੀਮ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਗੈਂਗਸਟਰ ਨੂੰ ਗੋਲੀ ਲੱਗ ਗਈ।
ਇਹ ਵੀ ਪੜ੍ਹੋ : PU ‘ਚ ਭਖਿਆ ਮਾਹੌਲ! ਧੱ/ਕਾ-ਮੁੱ/ਕੀ ਮਗਰੋਂ ਖੋਲ੍ਹਿਆ ਗਿਆ ਯੂਨੀਵਰਸਿਟੀ ਦਾ ਗੇਟ, ਅੰਦਰ ਦਾਖਲ ਹੋਏ ਵਿਦਿਆਰਥੀ
ਮਿਲੀ ਜਾਣਕਰੀ ਅਨੁਸਾਰ ਮੁਲਜ਼ਮ ਰਣਬੀਰ ਸਿੰਘ ਰਾਣਾ ਨੇ ਕੁਝ ਦਿਨ ਪਹਿਲਾਂ ਸੈਕਟਰ 38, ਚੰਡੀਗੜ੍ਹ ਵਿੱਚ ਇੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ। ਉਸ ‘ਤੇ ਗਾਇਕ ਬੰਟੀ ਬੈਂਸ ‘ਤੇ ਗੋਲੀਬਾਰੀ ਕਰਨ ਦੇ ਇਲਜ਼ਾਮ ਹੈ। ਪੁਲਿਸ ਪਹਿਲਾਂ ਹੀ ਉਸਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਉਸਦੀ ਭਾਲ ਕਰ ਰਹੀ ਸੀ। ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਕਈ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























