ਬਰਨਾਲਾ ਦੇ ਹੰਡਿਆਇਆ ਵਿੱਚ ਸਥਿਤ ਜੀ ਮਾਲ ਵਿੱਚ ਬਿਜਲੀ ਠੀਕ ਕਰਨ ਆਏ ਇੱਕ ਪ੍ਰਾਈਵੇਟ ਮੁਲਾਜ਼ਮ ਨਾਲ ਮੰਦਭਾਗੀ ਘਟਨਾ ਵਾਪਰ ਗਈ। ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਕਰੰਟ ਲੱਗਣ ਦਾ ਕਾਰਨ ਜੀ ਮਾਲ ਜਨਰੇਟਰ ਵਿੱਚੋਂ ਲਾਪਰਵਾਹੀ ਨਾਲ ਚਲਾਏ ਗਏ ਬੈਕ ਕਰੰਟ ਆਉਣ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ (33) ਸਾਲ ਦੇ ਕਾਲਾ ਸਿੰਘ ਪੁੱਤਰ ਮੱਘਰ ਸਿੰਘ, ਬਾਸੀ ਰੋਡਾ ਫਾਟਕ ਬਰਨਾਲਾ ਵਜੋਂ ਹੋਈ ਹੈ। ਜੋ ਪਿਛਲੇ 13 ਸਾਲਾਂ ਤੋਂ ਪ੍ਰਾਈਵੇਟ ਤੌਰ ਤੇ ਬਿਜਲੀ ਦਾ ਕੰਮ ਕਰ ਰਿਹਾ ਸੀ।
ਇਸ ਮੌਕੇ ਮ੍ਰਿਤਕ ਕਾਲਾ ਸਿੰਘ ਦੇ ਪਰਿਵਾਰਿਕ ਮੈਂਬਰਾਂ,ਮਾਤਾ,ਭਰਾਵਾਂ ਪਤੀ-ਪਤਨੀ ਅਤੇ ਬੱਚਿਆਂ ਤੋਂ ਇਲਾਵਾ ਦੇ ਵੱਡੇ ਇਕੱਠ ਨੇ ਜੀ ਮਾਲ ਦੇ ਗੇਟਾਂ ਨੂੰ ਜਿੰਦੇ ਲਾ ਦਿੱਤੇ ਅਤੇ ਆਪਣਾ ਜੀ ਮਾਲ ਦੇ ਪ੍ਰਬੰਧਕਾਂ ਖਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਮ੍ਰਿਤਕ ਕਾਲਾ ਸਿੰਘ ਦੇ ਮਾਤਾ ਭਰਾਵਾਂ ਅਤੇ ਚਸਮਦੀਦਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੀ ਲੰਘੀ ਰਾਤ ਨੂੰ ਕਾਲਾ ਸਿੰਘ ਨੂੰ ਜੀ ਮਾਲ ਦੀ ਬਿਜਲੀ ਸਪਲਾਈ ਲਈ ਠੀਕ ਕਰਾਉਣ ਲਈ ਬੁਲਾਇਆ ਗਿਆ ਸੀ। ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਥੇ ਜੀ ਮਾਲ ਵਿੱਚ ਪਹੁੰਚਿਆ ਸੀ।
ਕਾਲਾ ਸਿੰਘ ਦੇ ਸਾਥੀ ਨੇ ਦੱਸਿਆ ਕਿ ਕਾਲਾ ਸਿੰਘ ਨੇ ਬਿਜਲੀ ਠੀਕ ਕਰਨ ਤੋਂ ਪਹਿਲਾਂ ਮੁੱਖ ਬਿਜਲੀ ਸਪਲਾਈ ਕੱਟ ਦਿੱਤੀ ਅਤੇ ਹੱਥ ਲਾ ਕੇ ਚੈੱਕ ਵੀ ਕੀਤਾ ਕਿ ਬਿਜਲੀ ਸਪਲਾਈ ਤਾਂ ਨਹੀਂ ਆ ਰਹੀ ਜਿਸ ਤੋਂ ਬਾਅਦ ਉਹ ਖੰਬੇ ‘ਤੇ ਚੜ ਗਿਆ ਪਰ ਜੀ ਮਾਲ ਦੇ ਵੱਲੋਂ ਵੱਡੀ ਲਾਪਰਵਾਹੀ ਵਰਤਦਿਆਂ ਬਿਜਲੀ ਜਨਰੇਟਰ ਚਲਾ ਦਿੱਤਾ ਗਿਆ ਜਿਸ ਦਾ ਬੈਕ ਕਰੰਟ ਆਉਣ ਕਰਕੇ ਕੰਮ ਕਰ ਰਹੇ ਕਾਲਾ ਸਿੰਘ ਨੂੰ ਇੱਕ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਬਿਜਲੀ ਦੇ ਖੰਭੇ ਤੋਂ ਹੇਠਾਂ ਡਿੱਗ ਪਿਆ। ਜਿਸ ਤੋਂ ਬਾਅਦ ਬਹੁਤ ਰੌਲਾ ਪਾਉਣ ਦੇ ਬਾਵਜੂਦ ਵੀ ਜੀ ਮਾਲ ਦਾ ਕੋਈ ਵੀ ਪ੍ਰਬੰਧਕ ਉੱਥੇ ਨਹੀਂ ਪਹੁੰਚਿਆ। ਅੱਧਾ ਘੰਟਾ ਕਾਲਾ ਸਿੰਘ ਤੜਫਦਾ ਰਿਹਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ।
ਚਸਮਦੀਦਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕਰਲਾਉਂਦਿਆਂ ਮੰਗ ਕਰਦੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਉਹਨਾਂ ਦੇ ਪੁੱਤ ਨੂੰ ਇਲਾਜ ਲਈ ਲਿਜਾਇਆ ਜਾਂਦਾ ਤਾਂ ਉਸ ਦੀ ਜਾਨ ਬਚ ਜਾਂਦੀ। ਉਹਨਾਂ ਮੰਗ ਕਰਦੇ ਕਿਹਾ ਕਿ ਬਿਜਲੀ ਸਪਲਾਈ ਬੰਦ ਸੀ ਪਰ ਜਨਰੇਟਰ ਚਲਾਉਣ ਨਾਲ ਵਰਤੀ ਗਈ ਵੱਡੀ ਲਾਪਰਵਾਹੀ ਕਾਰਨ ਉਹਨਾਂ ਦੇ ਪੁੱਤ ਦੀ ਮੌਤ ਹੋਈ ਹੈ ਜਿਸ ਲਈ ਉਹ ਜੀ ਮਾਲ ਖਿਲਾਫ਼ ਅਤੇ ਉਨਾਂ ਦੇ ਪੁੱਤ ਨੂੰ ਬੁਲਾਉਣ ਵਾਲੇ ਬਿਜਲੀ ਕਰਮੀ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ। ਇਸ ਘਟਨਾ ਨੂੰ ਲੈ ਕੇ ਵੱਡੇ ਪੱਧਰ ਤੇ ਗਰੀਬ ਭਾਈਚਾਰੇ ਵੱਲੋਂ ਜੀ ਮਾਲ ਦੇ ਬਾਹਰ ਪ੍ਰਬੰਧਕਾਂ ਖਿਲਾਫ਼ ਵੱਡਾ ਇਕੱਠ ਕੀਤਾ ਗਿਆ ਅਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ। ਜੋ ਅੱਧੀ ਰਾਤ ਤੱਕ ਚੱਲਦਾ ਰਿਹਾ।
ਇਹ ਵੀ ਪੜ੍ਹੋ : ਖਰੜ ‘ਚ ਬੰਟੀ ਬੈਂਸ ‘ਤੇ ਗੋ/ਲੀਆਂ ਚਲਾਉਣ ਵਾਲੇ ਬ.ਦਮਾ/ਸ਼ ਦਾ ਐ.ਨਕਾਊਂਟ/ਰ, ਮੁਲਜ਼ਮ ਦੀ ਲੱਤ ‘ਚ ਲੱਗੀ ਗੋ/ਲੀ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕਰਦੇ ਕਿਹਾ ਕਿ ਮ੍ਰਿਤਕ ਕਾਲਾ ਸਿੰਘ ਦੇ 2 ਬੱਚੇ ਹਨ ਜਿਨਾਂ ਵਿੱਚ ਇੱਕ 13 ਸਾਲ ਦੀ ਬੇਟੀ ਅਤੇ 6 ਸਾਲ ਦਾ ਪੁੱਤ ਹੈ। ਉਨ੍ਹਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਮ੍ਰਿਤਕ ਆਪਣੇ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ। ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਦ ਵੀ ਉਹਨਾਂ ਨੂੰ ਕੋਈ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਇਆ ਜਾਵੇਗਾ ਤਾਂ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























