ਫਗਵਾੜਾ ਨੈਸ਼ਨਲ ਹਾਈਵੇਅ ਪੁਲ ਦੇ ਉੱਪਰ ਦੇਰ ਰਾਤ ਬਹੁਤ ਹੀ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਜਲੰਧਰ ਤੋਂ ਫਗਵਾੜਾ ਵਾਲੀ ਸਾਈਡ ਆ ਰਹੀ ਆਲੂਆਂ ਨਾਲ ਭਰੀ ਟਰਾਲੀ ਨੂੰ ਪਿੱਛੋਂ ਆ ਰਹੇ ਇੱਕ ਟਰਾਲੇ ਨੇ ਜ਼ੋਰਦਾਰ ਟੱਕਰ ਮਾਰੀ। ਇਸ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਪਿੰਡ ਪੰਜੋਰਾ ਵਜੋਂ ਹੋਈ ਹੈ।
ਟਰੈਕਟਰ ਡਰਾਈਵਰ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਮਾਰੀ ਗਈ ਕਿ ਟਰੈਕਟਰ ਟਰਾਲੀ ਨਾਲੋਂ ਅਲੱਗ ਹੋ ਕੇ ਕਾਫੀ ਦੂਰ ਜਾ ਕੇ ਵੱਜਿਆ ਹੈ। ਟਰਾਲੀ ਤੋਂ ਆਲੂ ਵੀ ਸੜਕ ‘ਤੇ ਖਿੱਲੜ ਗਏ। ਇਸ ਹਾਦਸੇ ਵਿੱਚ ਇੱਕ ਵਿਅਕਤੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਅਤੇ ਇੱਕ ਜ਼ਖਮੀ ਹੋਇਆ ਹੈ। ਇਹ ਸੜਕੀ ਹਾਦਸੇ ਦੌਰਾਨ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਹਰਮੀਤ ਸਿੰਘ ਸੰਧੂ ਅੱਜ ਤਰਨਤਾਰਨ ਦੇ MLA ਵਜੋਂ ਚੁੱਕਣਗੇ ਸਹੁੰ, ਸੀਨੀਅਰ ਆਗੂ ਮੌਕੇ ‘ਤੇ ਰਹਿਣਗੇ ਮੌਜੂਦ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਐੱਫ. ਦੀ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੇ ਜ਼ਖਮੀ ਵਿਅਕਤੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਡੈਡ ਬੋਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਹੈ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਅਮਲ ‘ਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























