ਸੰਘਣੀ ਧੁੰਦ ਕਾਰਨ ਪੰਜਾਬ ਵਿੱਚ ਸੜਕ ਹਾਦਸੇ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮਲੋਟ-ਬਠਿੰਡਾ ਰੋਡ ‘ਤੇ ਪਿੰਡ ਥੇੜੀ ਤੋਂ ਸਾਹਮਣੇ ਆਇਆ ਹੈ। ਇੱਥੇ ਸਵੇਰੇ ਇੱਕ ਕਾਲਜ ਦੀ ਵੈਨ ਅਤੇ ਟਰੱਕ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ। ਹਾਦਸੇ ਵਿੱਚ ਕਾਲਜ ਵੈਨ ਦਾ ਡਰਾਈਵਰ ਅਤੇ ਇੱਕ ਅਧਿਆਪਕਾ ਜ਼ਖਮੀ ਹੋਏ ਹਨ।
ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਵੇਂ ਦਾ ਡਰਾਈਵਰ ਰੁਪਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਬੋਦੀਵਾਲਾ ਖੜਕ ਸਿੰਘ ਸ਼ੇਰਗੜ੍ਹ ਤੋਂ ਵਿਦਿਆਰਥੀਆਂ ਤੇ ਸਟਾਫ ਨੂੰ ਲੈ ਕੇ ਬਾਬਾ ਫਰੀਦ ਕਾਲਜ ਬਠਿੰਡਾ ਜਾ ਰਿਹਾ ਸੀ ਕਿ ਪਿੰਡ ਥੇੜੀ ਕੋਲ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਟੱਕਰ ਵਿੱਚ ਵੈਨ ਚਾਲਕ ਅਤੇ ਵੈਨ ਵਿੱਚ ਸਵਾਰ ਇੱਕ ਟੀਚਰ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ : ਮੁਅੱਤਲ DIG ਹਰਚਰਨ ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ ! ਗ੍ਰਹਿ ਮੰਤਰਾਲੇ ਕੋਲ ਪਹੁੰਚਿਆ ਭੁੱਲਰ ਦਾ ਰਿਸ਼ਵਤਕਾਂ/ਡ
ਜ਼ਖਮੀ ਚਾਲਕ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਟੱਕਰ ਕਾਰਨ ਗੱਡੀਆਂ ਨੁਕਸਾਨੀਆਂ ਗਈਆਂ ਹਨ ਪਰ ਗ਼ਨੀਮਤ ਰਹੀ ਕਿ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
























