ਫਗਵਾੜਾ ਦੇ ਨਜ਼ਦੀਕੀ ਪੈਂਦੇ ਪਿੰਡ ਮੰਡਾਲੀ ਦੇ ਵਿੱਚ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੇ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਈ ਰੱਖੇ ਇੱਕ ਮਜ਼ਦੂਰ ਦੇ ਵੱਲੋਂ ਗਲੀ-ਗਲੋਚ ਅਤੇ ਗੁੰਡਾਗਰਦੀ ਕਰਨ ਤੋਂ ਬਾਅਦ ਆਪਣੇ ਮਾਲਿਕ ਨਾਲ ਹੱਥੋਪਾਈ ਕੀਤੀ ਗਈ। ਇਸ ਘਟਨਾ ਦੌਰਾਨ ਮਾਲਕ ਜ਼ਖਮੀ ਹੋ ਗਿਆ ਤੇ ਜਿਸ ਦੀ ਬਾਅਦ ਦੇ ਵਿੱਚ ਮੌਤ ਹੋ ਗਈ। ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਰੋਸ ਦਾ ਮਾਹੌਲ ਹੈ।
ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਨਾਲ ਘਰ ਦੇ ਵਿੱਚ ਰਹਿ ਰਹੇ ਮਜ਼ਦੂਰ ਨੇ ਪਹਿਲਾਂ ਗਾਲੀ ਗਲੋਚ ਕੀਤੀ ਅਤੇ ਜਦੋਂ ਉਹਨਾਂ ਦੇ ਪਤੀ ਨੂੰ ਉਸਨੂੰ ਰੋਕਿਆ ਤਾਂ ਮਜ਼ਦੂਰ ਨੇ ਗੁੱਸੇ ਦੇ ਵਿੱਚ ਆ ਕੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਸੇ ਅਣਪਛਾਤੀ ਚੀਜ਼ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਪੈਦਲ ਆਏ ਵਿਅਕਤੀ ਨੇ ਕੀਤੀ ਫਾ.ਇਰਿੰ/ਗ, ਘਟਨਾ CCTV ਕੈਮਰੇ ‘ਚ ਹੋਈ ਕੈਦ
ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਤੇ ਵਾਸੀ ਪਿੰਡ ਮੰਡਾਲੀ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਤੋਂ ਚੁੱਕੀ ਸੀ। ਡਾਕਟਰਾਂ ਦੇ ਮੁਤਾਬਕ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























