ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਗੁਰਾਇਆ ਦੇ ਵਸਨੀਕ ਮਨਦੀਪ ਜੋ ਕਿ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਅਤੇ ਉਸਨੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਸੁਪਨੇ ਦੇਖੇ ਸਨ ਪਰ ਲਗਭਗ ਢਾਈ ਸਾਲ ਬਾਅਦ ਮਨਦੀਪ ਤਾਬੂਤ ਵਿੱਚ ਬੰਦ ਹੋ ਕੇ ਆਪਣੇ ਸ਼ਹਿਰ ਗੁਰਾਇਆ ਪਹੁੰਚਿਆ। ਪੁੱਤ ਸੀ ਦੇਹ ਨੂੰ ਦੇਖ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਮਨਦੀਪ ਦੇ ਭਰਾ ਨੇ ਦੱਸਿਆ ਕਿ ਮਨਦੀਪ ਨੂੰ ਜ਼ਬਰਦਸਤੀ ਰੂਸ ਦੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਜਿੱਥੇ ਕਿ ਜੰਗ ਦੇ ਵਿੱਚ ਉਸ ਦੀ ਦਰਦਨਾਕ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਉਹ ਕਈ ਵਾਰ ਰੂਸ ਜਾ ਚੁੱਕਾ ਸੀ ਅਤੇ ਇਸ ਵਾਰ ਉਸ ਦਾ ਡੀ. ਐਨ. ਏ. ਟੈਸਟ ਹੋਇਆ ਸੀ ਜਿਸ ਤੋਂ ਬਾਅਦ ਉਸਦੇ ਭਰਾ ਦੀ ਲਾਸ਼ ਦੇ ਨਾਲ ਉਸ ਦਾ ਡੀ. ਐਨ. ਏ. ਮੈਚ ਹੋ ਗਿਆ।
ਇਹ ਵੀ ਪੜ੍ਹੋ : ਮੁੜ ਜੇਲ੍ਹ ਤੋਂ ਬਾਹਰ ਆਵੇਗਾ ਗੁਰਮੀਤ ਰਾਮ ਰਹੀਮ, ਡੇਰਾ ਮੁਖੀ ਨੂੰ ਫਿਰ ਮਿਲੀ 40 ਦਿਨਾਂ ਦੀ ਪੈਰੋਲ
ਇਸ ਤੋਂ ਬਾਅਦ ਰੂਸ ਸਰਕਾਰ ਨੇ ਮਨਦੀਪ ਦੀ ਲਾਸ਼ ਉਹਨਾਂ ਦੇ ਹਵਾਲੇ ਕੀਤੀ। ਮਨਦੀਪ ਦੀ ਮਾਂ ਪਿਛਲੇ ਦੋ ਸਾਲ ਤੋਂ 7ਉਸ ਦੀ ਉਡੀਕ ਕਰ ਰਹੀ ਸੀ ਅਤੇ ਜਦੋ ਉਸ ਦੀ ਦੇਹ ਤਾਬੂਤ ਵਿੱਚ ਬੰਦ ਹੋ ਕੇ ਆਈ ਤਾਂ ਉਨ੍ਹਾਂ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਇਸ ਮੌਕੇ ਘਰ ਦੇ ਵਿੱਚ ਭਾਵੁਕ ਕਰ ਦੇਣ ਵਾਲਾ ਮਾਹੌਲ ਸੀ ਅਤੇ ਉਸਦੇ ਪਿਤਾ ਦਾ ਹਾਲ ਤੇ ਮਾਂ ਦਾ ਹਾਲ ਦੇਖ ਨਹੀਂ ਸੀ ਹੁੰਦਾ।
ਵੀਡੀਓ ਲਈ ਕਲਿੱਕ ਕਰੋ -:
























