ਚੰਡੀਗੜ੍ਹ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਮੁੜ ਤੋਂ ਮੌਜਾਂ ਲੱਗ ਗਈਆਂ ਹਨ। ਦਰਅਸਲ, ਚੰਡੀਗੜ੍ਹ ਦੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਸਕੂਲ ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਅਤੇ ਇਹ ਹੁਕਮ ਸਾਰੇ ਸਰਕਾਰੀ, ਨਿੱਜੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਲਾਗੂ ਹੋਣਗੇ।

ਦੱਸ ਦੇਈਏ ਕਿ ਸਕੂਲ ਪਹਿਲਾਂ 15 ਜਨਵਰੀ ਨੂੰ ਦੁਬਾਰਾ ਖੁੱਲ੍ਹਣ ਵਾਲੇ ਸਨ, ਪਰ ਪ੍ਰਸ਼ਾਸਨ ਨੇ ਉਸ ਤਾਰੀਖ ਤੋਂ ਪਹਿਲਾਂ ਹੀ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਅਨੁਸਾਰ, ਇਹ ਫੈਸਲਾ ਠੰਡ ਅਤੇ ਡਿੱਗਦੇ ਤਾਪਮਾਨ ਕਾਰਨ ਲਿਆ ਗਿਆ ਹੈ। ਇਸ ਸਮੇਂ ਦੌਰਾਨ ਔਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਪੰਜਾਬ ਵਿੱਚ ਸਕੂਲ ਵੀ ਅੱਜ 13 ਜਨਵਰੀ ਤੱਕ ਬੰਦ ਹਨ, ਹਾਲਾਂਕਿ ਛੁੱਟੀ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ CM ਮਾਨ ਨੂੰ ਚਿੱਠੀ, ਮੁੱਖ ਮੰਤਰੀ ਦੇ ਪੇਸ਼ ਹੋਣ ਦਾ ਬਦਲਿਆ ਸਮਾਂ
ਵੀਡੀਓ ਲਈ ਕਲਿੱਕ ਕਰੋ -:
























