ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਠਿੰਡਾ ਵਿੱਚ ਥਾਰ ਵਿਚ ਚਿੱਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਅਦਾਲਤ ਵਿਚ ਪੇਸ਼ੀ ਹੈ। ਉਸ ਨੂੰ ਬਠਿੰਡਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਸੀ। ਕੋਰਟ ਵੱਲੋਂ ਇਸ ਮਾਮਲੇ ਵਿੱਚ ਉਸ ਦੇ ਖਿਲਾਫ਼ ਚਾਰਜ ਫਰੇਮ ਕੀਤਾ ਜਾ ਚੁੱਕਿਆ ਹੈ।
ਅੱਜ ਕੋਰਟ ਵਿੱਚ ਸੁਣਵਾਈ ਦੌਰਾਨ ਵਿਜੀਲੈਂਸ ਆਪਣੇ ਗਵਾਹਾਂ ਦੇ ਬਿਆਨ ਦਰਜ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਨਸ਼ੀਲੇ ਪਦਾਰਥ ਨਾਲ ਸਬੰਧਤ ਮਾਮਲੇ ਵਿੱਚ ਦਰਜ ਕੇਸ ਵਿੱਚ ਨੂੰ ਲੈ ਕੇ ਉਹ ਬੇਲ ਉੱਤੇ ਚੱਲ ਰਹੀ ਹੈ। ਮਹਿਲਾ ਸਿਪਾਹੀ ‘ਤੇ ਜਿਸ ਮਾਮਲੇ ਵਿੱਚ ਚਾਰਜ ਲੱਗ ਚੁੱਕਾ ਹੈ, ਇਸ ਮਾਮਲੇ ਵਿੱਚ ਅਗਵਾਗੀ ਨਹੀਂ ਹੋਈ ਹੈ। ਬਰਖਾਸਤ ਮਹਿਲਾ ਕਾਂਸਟੇਬਲ ਕਾਲੇ ਰੰਗ ਦੀ ਥਾਰ ਵਿੱਚ ਕਰੀਬ 17.71 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਸੀ। ਉਦੋਂ ਤੋਂ ਅੱਜ ਤੱਕ ਇਹ ਸੁਰਖੀਆਂ ਵਿੱਚ ਚੱਲ ਰਹੀ।
ਇਹ ਵੀ ਪੜ੍ਹੋ : ਫਾਰਚੂਨਰ ਗੱਡੀ ‘ਚ ਜਾ ਰਹੇ ਪ੍ਰਾਪਰਟੀ ਡੀਲਰ ‘ਤੇ ਸ਼ਰੇਆਮ ਫ਼ਾ.ਇ/ਰਿੰਗ, ਸੂਝ-ਬੂਝ ਕਰਕੇ ਬਚੀ ਜਾਨ
ਵੀਡੀਓ ਲਈ ਕਲਿੱਕ ਕਰੋ -:
























