ਚੰਡੀਗੜ੍ਹ ਦੇ ਸੈਕਟਰ 41 ਦੇ ਨੇੜੇ ਲਾਈਟਾਂ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ‘ਤੇ ਫਾਰਚੂਨਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਕਾਰ ਨੇ 3 ਗੱਡੀਆਂ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਇਸ ਹਾਦਸੇ ਵਿੱਚ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦੇ ਮੁਤਾਬਕ ਫਾਰਚੂਨਰ ਕਾਰ ਨੇ 3 ਹੋਰ ਗੱਡੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿੱਚ ਕਾਰ ਦੇ ਪਰਖੱਚੇ ਉਡ ਗਏ। ਟੱਕਰ ਕਾਰਨ ਫਾਰਚੂਨਰ ਕਾਰ ਦਾ ਡ੍ਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 2-25 ਸਾਲ ਦੀ ਦੱਸੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਤਰਨਤਾਰਨ: ਹਰੀਕੇ ਹੈਡ ਤੋਂ ਛੱਡਿਆ ਗਿਆ ਪਾਣੀ, ਦਰਿਆ ਨੇੜੇ ਕਿਸਾਨਾਂ ਦੀਆਂ ਫਸਲਾਂ ‘ਚ ਭਰਿਆ ਪਾਣੀ
ਵੀਡੀਓ ਲਈ ਕਲਿੱਕ ਕਰੋ -:
























