shakti sad rishi demise:ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਉਨ੍ਹਾਂ ਦੇ ਦੋਸਤ ਅਤੇ ਕਈ ਫਿਲਮਾਂ ਵਿੱਚ ਉਨ੍ਹਾਂ ਦੇ ਨਾਲ ਕੰਮ ਕਰ ਚੁੱਕੇ ਅਦਾਕਾਰ ਸ਼ਕਤੀ ਕਪੂਰ ਨੂੰ ਕਾਫੀ ਵੱਡਾ ਸਦਮਾ ਪਹੁੰਚਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲਗਪਗ ਪੱਚੀ ਸਾਲ ਤੱਕ ਇਕੱਠੇ ਫਿਲਮਾਂ ਵਿੱਚ ਕੰਮ ਕੀਤਾ। ਸਾਡੀਆਂ ਕਈ ਸਾਰੀਆਂ ਯਾਦਾਂ ਇਕੱਠੀਆਂ ਜੁੜੀਆਂ ਹਨ। ਉਨ੍ਹਾਂ ਦੇ ਨਾਲ ਆਪਣੇ ਅਨੁਭਵ ਨੂੰ ਲੈ ਕੇ ਸ਼ਕਤੀ ਕਪੂਰ ਨੇ ਕਈ ਗੱਲਾਂ ਸ਼ੇਅਰ ਕੀਤੀਆਂ ਹਨ।
ਸ਼ਕਤੀ ਕਪੂਰ ਨੂੰ ਦੱਸਿਆ ਅਸੀਂ 22-23 ਸਾਲ ਦੀ ਉਮਰ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ। ਅਸੀਂ ਯਾਰਾਨਾ, ਹਨੀਮੂਨ, ਇਨਾਂ ਮੀਨਾ ਡੀਕਾ,ਨਸੀਬ, ਬੋਲ ਰਾਧਾ ਬੋਲ, ਅਮੀਰੀ ਗ਼ਰੀਬੀ ਵਰਗੀਆਂ ਦਰਜਨਾਂ ਫ਼ਿਲਮਾਂ ਇਕੱਠੇ ਕੀਤੀਆਂ ਸਨ। ਅਸੀਂ ਲਗਭਗ ਪੱਚੀ ਸਾਲ ਤੱਕ ਇੱਕ ਦੂਜੇ ਨਾਲ ਕੰਮ ਕੀਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਜਦੋਂ ਤੋਂ ਜਨਮ ਲਿਆ ਹੈ, ਉਦੋਂ ਤੋਂ ਅਜਿਹਾ ਦੌਰ ਨਹੀਂ ਦੇਖਿਆ ਅਤੇ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲੀ ਪੀੜ੍ਹੀ ਵੀ ਅਜਿਹਾ ਦੌਰ ਨਾ ਦੇਖੇ। ਅਜਿਹਾ ਲੱਗਦਾ ਹੈ ਕਿ ਉੱਪਰ ਵਾਲਾ ਸਾਡੇ ਤੋਂ ਨਾਰਾਜ਼ ਹੋ ਗਿਆ ਹੈ। ਪਹਿਲਾਂ ਅੱਖਾਂ ‘ਚ ਅੱਥਰੂ ਆਉਂਦੇ ਸੀ ਪਰ ਹੁਣ ਤਾਂ ਦਿਲ ਵਿੱਚੋਂ ਅੱਥਰੂ ਨਿਕਲ ਰਹੇ ਹਨ। ਜਦੋਂ ਹੀ ਖ਼ਬਰ ਮਿਲੀ ਮੈਂ ਤੇ ਮੇਰੀ ਪਤਨੀ ਬਹੁਤ ਰੋਏ। ਕਿ ਚਿੰਟੂ ਸਾਨੂੰ ਛੱਡ ਕੇ ਚਲਾ ਗਿਆ। ਦੋ ਵਧੀਆ ਕਲਾਕਾਰ ਸਾਨੂੰ ਛੱਡ ਕੇ ਚਲੇ ਗਏ। ਬੱਸ ਇਹੀ ਦੁਆ ਕਰਾਂਗਾ ਕਿ ਭਗਵਾਨ ਉਨ੍ਹਾਂ ਦੋਨਾਂ ਕਲਾਕਾਰਾਂ ਦੇ ਪਰਿਵਾਰਾਂ ਨੂੰ ਇਸ ਦੁੱਖ ਤੋਂ ਬਾਹਰ ਨਿਕਲਣ ਦੀ ਸ਼ਕਤੀ ਦੇਣ।
ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।