India case count tops: ਨਵੀਂ ਦਿੱਲੀ: ਪੂਰੀ ਦੁਨੀਆ ਸਮੇਤ ਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਹੈ, ਪਰ ਇਸਦੇ ਬਾਵਜੂਦ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਕੋਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਪੀੜਤਾਂ ਦੀ ਗਿਣਤੀ 37 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ । ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 37 ਹਜ਼ਾਰ 336 ਹੋ ਗਈ ਹੈ । ਉਥੇ ਹੀ 1218 ਲੋਕ ਇਸ ਵਾਇਰਸ ਕਾਰਨ ਆਪਣੀ ਗੁਆ ਚੁੱਕੇ ਹਨ, ਜਦਕਿ 9 ਹਜ਼ਾਰ 991 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ 485, ਗੁਜਰਾਤ ਵਿੱਚ 236, ਮੱਧ ਪ੍ਰਦੇਸ਼ ਵਿੱਚ 145, ਰਾਜਸਥਾਨ ਵਿੱਚ 62, ਦਿੱਲੀ ਵਿੱਚ 61, ਉੱਤਰ ਪ੍ਰਦੇਸ਼ ਵਿੱਚ 42, ਆਂਧਰਾ ਪ੍ਰਦੇਸ਼ ਵਿੱਚ 33, ਪੱਛਮੀ ਬੰਗਾਲ ਵਿੱਚ 33, ਤਾਮਿਲਨਾਡੂ ਵਿੱਚ 28, ਤੇਲੰਗਾਨਾ ਵਿੱਚ 26,ਕਰਨਾਟਕ ਵਿੱਚ 22, ਪੰਜਾਬ ਵਿੱਚ 20, ਜੰਮੂ ਅਤੇ ਕਸ਼ਮੀਰ ਵਿੱਚ 8, ਹਰਿਆਣਾ ਵਿੱਚ 4, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 3, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ਵਿੱਚ 1-1 ਮੌਤਾਂ ਹੋਈਆਂ ਹਨ ।
ਦੱਸ ਦੇਈਏ ਕਿ ਬੀਤੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਉਨ ਨੂੰ ਹੋਰ ਦੋ ਹਫ਼ਤਿਆਂ ਲਈ ਹੋਰ ਵਧਾ ਦਿੱਤਾ ਹੈ, ਜੋ ਕਿ 4 ਮਈ ਤੋਂ ਲਾਗੂ ਹੋਵੇਗਾ । ਲਾਕਡਾਊਨ ਦਾ ਪਹਿਲਾ ਪੜਾਅ 25 ਮਾਰਚ ਤੋਂ 14 ਅਪ੍ਰੈਲ ਤੱਕ ਸੀ, ਜੋ ਬਾਅਦ ਵਿੱਚ 15 ਅਪ੍ਰੈਲ ਤੋਂ 3 ਮਈ (ਦੂਜਾ ਪੜਾਅ) ਤੱਕ ਵਧਾ ਦਿੱਤਾ ਗਿਆ ਸੀ ।