Immunity Booster food: ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਜਗ੍ਹਾ Lockdown ਹੈ। ਉੱਥੇ ਕੁੱਝ ਲੋਕ ਇਸ ਖ਼ਤਰਨਾਕ ਬਿਮਾਰੀ ਨਾਲ ਜੰਗ ਲੜ੍ਹ ਰਹੇ ਹਨ। ਇਸ ਬਿਮਾਰੀ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਹੁਣ ਤਕ ਇਸ ਦਾ ਕੋਈ ਇਲਾਜ ਨਹੀਂ ਮਿਲ ਸਕਿਆ ਹੈ। ਅਜਿਹੇ ਵਿਚ ਮਾਹਿਰਾਂ ਦਾ ਮੰਨਣਾ ਹੈ ਕਿ ਇਹਤਿਆਤ ਵਰਤਣਾ ਹੀ ਸਭ ਤੋਂ ਵੱਡਾ ਬਚਾਅ ਸਾਬਿਤ ਹੋ ਸਕਦਾ ਹੈ। ਆਪਣੇ ਆਸਪਾਸ ਸਾਫ਼-ਸਫ਼ਾਈ ਰੱਖੋ, ਲਾਈਫਸਟਾਈਲ ‘ਚ ਬਦਲਾਅ ਲਿਆਓ ਤੇ ਸਿਹਤਮੰਦ ਖਾਣਾ ਖਾਓ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਖਾਣੇ ‘ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ ਜਿਨ੍ਹਾਂ ਵਿਚ ਐਂਟੀ-ਵਾਇਰਲ ਪ੍ਰੋਪਰਟੀਜ਼ ਮੌਜੂਦ ਹੁੰਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੀਆਂ ਤੁਹਾਨੂੰ ਇਨਫੈਕਸ਼ਨ ਤੋਂ ਬਚਾ ਕੇ ਰੱਖਦੀਆਂ ਹਨ।
ਨਾਰੀਅਲ ਦਾ ਤੇਲ: ਸਿਰਫ਼ ਸ਼ੁੱਧ ਕੋਲਡ ਪ੍ਰੈੱਸਡ ਨਾਰੀਅਲ ਤੇਲ ਦਾ ਇਸਤੇਮਾਲ ਕਰੋ। ਇਸ ਤੇਲ ‘ਚ ਮੌਜੂਦ ਲੌਰਿਕ ਐਸਿਡ ਤੇ ਕੈਪਰੀਲਿਕ ਐਸਿਡ, ਵਾਇਰਲ ਇਨਫੈਕਸ਼ਨ ਤੋਂ ਸਰੀਰ ਦਾ ਬਚਾਅ ਕਰਦੇ ਹੋਏ ਇਮਿਊਨ ਸਿਸਟਮ ਮਜ਼ਬੂਤ ਕਰਦੇ ਹਨ।
ਅਦਰਕ: ਅਦਰਕ ‘ਚ ਵੀ ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ ਜਿਸ ਨੂੰ ਜੇਕਰ ਚੱਕਰਾ ਫੁੱਲ ਤੇ ਸ਼ਹਿਦ ਨਾਲ ਮਿਲਾ ਕਾ ਖਾਧਾ ਜਾਵੇ ਤਾਂ ਇਹ ਕਾਫ਼ੀ ਫਾਇਦੇਮੰਦ ਸਾਬਿਤ ਹੁੰਦਾ ਹੈ। ਇਸ ਨੂੰ ਦਿਨ ਵਿਚ 3 ਤੋਂ 4 ਵਾਰ ਪੀਤਾ ਜਾ ਸਕਦਾ ਹੈ।
ਤੁਲਸੀ: ਤੁਲਸੀ, ਆਪਣੀ ਐਂਟੀ-ਵਾਇਰਲ ਤੇ ਐਂਟੀ-ਇਨਫਲਾਮੇਟਰੀ ਪ੍ਰਾਪਰਟੀਜ਼ ਲਈ ਜਾਣੀ ਜਾਂਦੀ ਹੈ। ਇਮਿਊਨਟੀ ਵਧਾਉਣ ਲਈ ਰੋਜ਼ਾਨਾ ਤੁਲਸੀ ਦਾ ਸੇਵਨ ਕਰੋ। ਖਾਸਕਰ, ਜੇਕਰ ਤੁਸੀਂ ਇਸ ਨੂੰ ਖ਼ਾਲੀ ਪੇਟ ਖਾਓ ਤਾਂ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਹੋਵੇਗੀ। ਆਪਣੀ ਇਮਿਊਨਿਟੀ ਵਧਾਉਣ ਲਈ 5 ਤੁਲਸੀ ਦੇ ਪੱਤਿਆਂ ਸਮੇਤ 3-4 ਕਾਲੀ ਮਿਰਚ ਤੇ ਇਕ ਛੋਟਾ ਚਮਚ ਸ਼ਹਿਦ ਖਾਓ।
ਲਸਣ: ਇਹ ਇਕ ਤਾਕਤਵਰ ਐਂਟੀ-ਵਾਇਰਲ ਪਦਾਰਥ ਹੈ ਜਿਸ ਨੂੰ ਕੱਚਾ ਜਾਂ ਫਿਰ ਸਬਜ਼ੀ, ਸੂਪ ਤੇ ਸਲਾਦ ‘ਚ ਮਿਲਾ ਕੇ ਖਾਧਾ ਜਾ ਸਕਦਾ ਹੈ। ਘਰੇਲੂ ਉਪਾਅ ਲਈ ਤੁਸੀਂ ਕੱਟੇ ਹੋਏ ਕੱਚੇ ਲਸਣ ਤੇ ਲੌਂਗ ਨੂੰ ਇਕ ਵੱਡੇ ਚਮਚ ਸ਼ਹਿਦ ‘ਚ ਮਿਲਾ ਕੇ ਹਰ ਦੂਸਰੇ ਦਿਨ ਪੀਓ। ਇਸ ਨਾਲ ਤੁਹਾਡੀ ਇਮਿਊਨਿਟੀ ਫੌਰਨ ਵਧਦੀ ਹੈ।
ਬੈਰੀਜ਼: ਰੇਸਵੇਰੇਟ੍ਰੋਲ ਨਾਲ ਭਰਪੂਰ ਪਦਾਰਥ ਜਿਵੇਂ ਮੂੰਗਫਲੀ, ਪਿਸਤਾ, ਅੰਗੂਰ, ਵ੍ਹਾਈਟ ਵਾਈਨ, ਬਲਿਊਬੇਰੀ, ਕ੍ਰੇਨਬੇਰੀ, ਸਟ੍ਰਾਬੇਰੀ, ਕੋਕੋ, ਡਾਰਕ ਚਾਕਲੇਟ। ਇਹ ਸਾਰੀਆਂ ਚੀਜ਼ਾਂ ਫੰਗਲ ਇਨਫੈਕਸ਼ਨ, ਅਲਟਰਾਵਾਇਲਟ ਕਿਰਨਾਂ, ਸਟ੍ਰੈੱਸ ਤੇ ਜ਼ਖ਼ਮਾਂ ਨਾਲ ਲੜਨ ‘ਚ ਮਦਦ ਕਰਦੀਆਂ ਹਨ। ਨਾਲ ਹੀ ਇਹ ਸਰੀਰ ਨੂੰ ਵਾਇਰਲ ਅਟੈਕ ਤੋਂ ਵੀ ਬਚਾਉਂਦੀਆਂ ਹਨ।
ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ: ਆਂਵਲਾ, ਲਾਲ ਸ਼ਿਮਲਾ ਮਿਰਚ, ਪੀਲੀ ਸ਼ਿਮਲਾ ਮਿਰਚ, ਸੰਤਰੇ, ਅਮਰੂਦ ਤੇ ਪਪੀਤੇ ‘ਚ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਸਮੇਤ ਐਂਟੀ-ਆਕਸਡੈਂਟ ਤੇ ਇਮਿਊਨਿਟੀ ਬੂਸਟ ਕਰਨ ਦੀ ਸਮਰੱਥਾ ਹੁੰਦੀ ਹੈ। ਇਨ੍ਹਾਂ ਚੀਜ਼ਾਂ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।