Stress free tips: ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਹਰ ਜਗ੍ਹਾ Lockdown ਹੈ ਉੱਥੇ ਹੀ ਇਸ ਵਾਇਰਸ ਦੇ ਕਾਰਨ ਸਾਰਿਆਂ ਦੀ ਜੀਵਨ-ਸ਼ੈਲੀ ‘ਚ ਪਰਿਵਰਤਨ ਆਇਆ ਹੈ। ਘਰੇਲੂ ਕੰਮਾਂ ਦੇ ਨਾਲ Work From Home ਕਰ ਰਹੇ ਲੋਕਾਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਕੰਮ ਆਨਲਾਈਨ ਹੋਣ ਕਾਰਨ ਸਾਰਾ ਦਿਨ ਲੈਪਟਾਪ ਅਤੇ ਮੋਬਾਈਲ ‘ਤੇ ਟਿਕੇ ਰਹਿਣ ਵਾਲੇ ਲੋਕਾਂ ਲਈ ਘਰ ‘ਚ ਰਹਿ ਕੇ ਕੰਮ ਕਰਨਾ ਵੀ ਇੱਕ ਚੁਣੌਤੀ ਹੈ। ਉਹਨਾਂ ਲਈ ਤਾਂ ਇਹ ਸਮਾਂ ਜ਼ਿਆਦਾ ਤਣਾਅ ਭਰਿਆ ਹੈ। ਖ਼ੈਰ ਕੋਈ ਵੀ ਇਨਸਾਨ ਜੋ ਇਸ ਸਮੇਂ ਘਰ ‘ਚ ਬੰਦ ਹੈ ਅਤੇ ਤਣਾਅ ‘ਚ ਹਨ। ਅੱਜ ਅਸੀਂ ਉਹਨਾਂ ਲਈ ਕੁੱਝ ਅਜਿਹੇ ਟਿਪਸ ਲੈ ਕੇ ਆਏ ਜਿਨ੍ਹਾਂ ਨੂੰ ਅਪਣਾ ਕੇ ਉਹ ਆਪਣੇ ਆਪ Stress ਨੂੰ ਦੂਰ ਰੱਖ ਸਕਦੇ ਹਨ।
ਫੁੱਲਾਂ-ਪੌਦਿਆਂ ਤੋਂ ਲਓ ਪਾਜ਼ਿਟਿਵ ਵਾਈਬਜ਼: ਤਾਜ਼ੇ ਫੁੱਲਾਂ ਦੀ ਖੁਸ਼ਬੂ ਲਓ, ਉਹਨਾਂ ਦੀ ਸੁੰਦਰਤਾ ਦਾ ਅਨੰਦ ਮਾਣੋ। ਜੇਕਰ ਤੁਹਾਨੂੰ ਬਾਗਬਾਨੀ ਦਾ ਸ਼ੌਂਕ ਹੈ ਅਤੇ ਤੁਹਾਡੇ ਘਰ, ਘਰ ਦੀ ਪਾਰਕ ਜਾਂ ਬਾਲਕੋਨੀ ‘ਚ ਫੁੱਲ-ਪੌਦੇ ਲੱਗੇ ਹਨ ਤਾਂ ਰੋਜ਼ ਉਹਨਾਂ ਨੂੰ ਪਾਣੀ ਦਿਓ ਅਤੇ ਕੁਝ ਚਿਰ ਲਈ ਉਹਨਾਂ ਨੂੰ ਨਿਹਾਰੋ। ਰੰਗੀਨ ਫੁੱਲਾਂ ਦੀ ਚੋਣ ਕਰ ਕੇ ਕੁਝ ਫੁੱਲਾਂ ਦੇ ਗੁਲਦਸਤੇ ਉੱਥੇ ਟਿਕਾਓ ਜਿੱਥੇ ਤੁਹਾਡੀ ਨਜ਼ਰ ਪੈਂਦੀ ਰਹੇ। ਇਹ ਤਰੀਕਾ ਯਕੀਨਨ ਤੁਹਾਨੂੰ ਸ਼ਾਂਤ ਕਰੇਗਾ।
ਸਾਫ਼-ਸਫ਼ਾਈ ਕਰੋ: ਜੇ ਤੁਸੀਂ ਤਣਾਅ ਮਹਿਸੂਸ ਕਰਦੇ ਹੋ, ਤਾਂ ਹੋ ਸਕੇ ਤਾਂ ਘਰ ਦੀ ਡਸਟਿੰਗ ਕਰੋ, ਇਹ ਇੱਕ ਕਿਫਾਇਤੀ ਤਰੀਕਾ ਹੈ ਤਣਾਅ ਭਜਾਉਣ ਦਾ। ਜੇਕਰ ਤੁਸੀਂ ਫੁੱਲਾਂ ਉੱਤੇ ਲੱਗੇ ਘੱਟੇ ਮਿੱਟੀ ਨੂੰ ਸਾਫ਼ ਕਰ ਸਕਦੇ ਹੋ ਤਾਂ ਕਰੋ, ਇਹ ਸਮਾਂ ਤੁਹਾਨੂੰ ਬਹੁਤ ਸਕੂਨ ਦੇਵੇਗਾ, ਇੱਕ ਸਿੱਧੇ ਤੌਰ ਤੇ ਫੁੱਲਾਂ ਜਾਂ ਪੌਦਿਆਂ ਨਾਲ ਰਾਬਤਾ ਤੁਹਾਨੂੰ ਕੰਪਿਊਟਰ ਜਾਂ ਫੋਨ ‘ਤੇ ਬਿਤਾਏ ਸਮੇਂ ਨਾਲੋਂ ਵੀ ਬਿਹਤਰ ਜਾਪੇਗਾ। ਇਹ ਤੁਹਾਡੀ ਦਿਮਾਗੀ ਘੁਟਣ ਅਤੇ ਮਨ ਨੂੰ ਸ਼ਾਂਤ ਕਰਨ ‘ਚ ਸਹਾਈ ਸਾਬਤ ਹੋਵੇਗਾ।
ਆਪਣੇ ਲਈ ਸਮਾਂ ਕੱਢੋ: ਕੁਝ ਸਮੇਂ ਲਈ ਕੰਮ ਤੋਂ ਬਿਲਕੁਲ ਧਿਆਨ ਹਟਾਓ, ਮੋਬਾਈਲ/ਲੈਪਟੋਪ ਨੂੰ ਕੁਝ ਚਿਰ ਲਈ ਬੰਦ ਕਰ, ਸ਼ਾਂਤ ਇਕਾਗਰ ਚਿੱਤ ਹੋ ਕੇ ਬੈਠੋ, ਅੱਖਾਂ ਨੂੰ ਅਰਾਮ ਦਿਓ।
ਹਰਬਲ ਚਾਹ ਪੀਓ: ਇਕ ਕੱਪ ਕਾਲੀ ਜਾਂ ਹਰੀ/ਹਰਬਲ ਚਾਹ ਨੂੰ ਘੁੱਟ-ਘੁੱਟ ਕਰਕੇ ਪੀਓ। ਚਾਹ ਦੀ ਖੁਸ਼ਬੂ, ਸੁਆਦ ਤੁਹਾਨੂੰ ਨਿੱਘ ਪ੍ਰਦਾਨ ਕਰਨ ਦੇ ਨਾਲ ਚਿੰਤਾ ਨੂੰ ਘਟਾਉਣ ‘ਚ ਮਦਦਗਾਰ ਹਨ, ਇਸ ਲਈ ਚਾਹ ਦਾ ਸੇਵਨ ਇੱਕ ਵਾਰ ਜ਼ਰੂਰ ਕਰੋ।
ਰੋਜ਼ ਨਹਾਓ: ਕੋਸੇ-ਕੋਸੇ ਪਾਣੀ ਦਾ ਨਿੱਘ ਤੁਹਾਡੇ ਸਾਰੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰਦਾ ਹੈ। ਕੁਝ ਚਿਰ ਕੋਸੇ ਪਾਣੀ ‘ਚ ਹੱਥ ਡੁਬਾਉਂਣ ਨਾਲ ਤੁਹਾਨੂੰ ਚੰਗਾ ਲੱਗੇਗਾ। ਜਿਹੜੇ ਲੋਕ ਨਿਯਮਿਤ ਤੌਰ ‘ਤੇ ਨਹਾਉਂਦੇ ਹਨ ਉਹ ਘੱਟ ਤਣਾਅ ਅਤੇ ਘੱਟ ਥਕਾਨ ਮਹਿਸੂਸ ਕਰਦੇ ਹਨ। ਰਾਤ ਨੂੰ ਹੱਥ ਮੂੰਹ ਧੋ ਕੇ ਜਾਂ ਫਿਰ ਨਹਾ ਕੇ ਸੌਣ ਨਾਲ ਨੀਂਦ ਬਿਹਤਰ ਆਉਂਦੀ ਹੈ, ਬਿਲਕੁਲ ਉਸ ਤਰ੍ਹਾਂ ਜਿਵੇਂ ਸਵੇਰ ਦਾ ਇਸ਼ਨਾਨ ਤੁਹਾਨੂੰ ਤਾਜ਼ਗੀ ਦਿੰਦਾ ਹੈ।
ਸੰਗੀਤ ਸੁਣੋ: ਸੰਗੀਤ ਤੁਹਾਨੂੰ ਸ਼ਾਂਤ ਕਰਦਾ ਹੈ । ਆਪਣੀ ਪਸੰਦ ਦਾ ਸੰਗੀਤ ਜੋ ਤੁਹਾਡੇ ਮਨ ਨੂੰ ਚੰਗਾ ਲੱਗੇ ਉਹ ਜ਼ਰੂਰ ਸੁਣੋ, ਚਾਹੇ ਤੁਸੀਂ ਕੰਮ ਕਰਦੇ ਵੀ ਸੰਗੀਤਕ ਧੁਨਾਂ ਲਗਾ ਸਕਦੇ ਹੋ। ਸੰਗੀਤ ‘ਚ ਬਹੁਤ ਤਾਕਤ ਹੈ ਮਨੁੱਖ ਨੂੰ ਸ਼ਾਂਤ ਕਰਨ ਦੀ, ਇਹ ਸਭ ਜਾਣਦੇ ਹਨ ਕਿ ਕਈ ਰੋਗ ਸੰਗੀਤ ਨਾਲ ਠੀਕ ਹੋ ਸਕਦੇ ਹਨ। ਇਕ ਅਧਿਐਨ ਅਨੁਸਾਰ, ਪੰਛੀ ਅਤੇ ਜਾਨਵਰ ਵੀ ਸੰਗੀਤ ਦਾ ਆਨੰਦ ਮਾਣਦੇ ਹਨ। ਮਨ ਨੂੰ ਸ਼ਾਂਤ ਰੱਖਣ ਲਈ ਸੰਗੀਤ ਦਾ ਸਹਾਰਾ ਲਓ।