urvashi diagnosed tennis elbow:ਲਾਕਡਾਊਨ ਦੌਰਾਨ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਹਨ। ਸਿਤਾਰੇ ਵੀ ਘਰਾਂ ‘ਤੇ ਬੈਠਣ ਦੇ ਲਈ ਮਜਬੂਰ ਹਨ। ਅਜਿਹੇ ਵਿੱਚ ਸਾਰੇ ਲੋਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਏ ਹਨ ਅਤੇ ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ। ਟੀਵੀ ਅਦਾਕਾਰਾ ਉਰਵਸ਼ੀ ਢੋਲਕਿਆ ਵੀ ਇਸ ਸਮੇਂ ਫੋਨ ਦੀ ਵਰਤੋਂ ਆਪਣੇ ਅੰਦਾਜ਼ ਵਿੱਚ ਕਰ ਰਹੀ ਹੈ। ਉਹ Trending Now ਨਾਮ ਦਾ ਇੱਕ ਵਰਚੁਅਲ ਚੈਟ ਸ਼ੋਅ ਚਲਾ ਰਹੀ ਹੈ ਪਰ ਇਸੇ ਵਿੱਚ ਉਰਵਸ਼ੀ ਨੂੰ ਇੱਕ ਬਹੁਤ ਹੀ ਵੱਡੀ ਪ੍ਰਾਬਲਮ ਹੋ ਗਈ ਹੈ। ਦਰਅਸਲ ਫੋਨ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਟੇਨਿਸ ਐਲਬੋ ਹੋ ਗਿਆ ਹੈ। ਅਦਾਕਾਰਾ ਨੇ ਆਪ ਇਸ ਦੇ ਬਾਰੇ ਵਿੱਚ ਦੱਸਿਆ। ਗੱਲਬਾਤ ਵਿੱਚ ਉਰਵਸ਼ੀ ਨੇ ਕਿਹਾ ਕੁਝ ਦਿਨ ਪਹਿਲਾਂ ਮੈਨੂੰ ਟੇਨਿਸ ਐਲਬੋ ਹੋ ਗਿਆ ਸੀ। ਫੋਨ ਫੜ ਫੜ ਕੇ ਇਹ ਹੋ ਗਿਆ ਹੈ। ਕਿਉਂਕਿ ਮੇਰਾ ਸਾਰਾ ਕੰਮ ਇਸੀ ‘ਤੇ ਹੁੰਦਾ ਹੈ। ਮੇਰੇ ਸ਼ੋਅ ਦੇ ਲਈ ਕਈ ਵਾਰ ਮੈਂ ਖੁਦ ਐਡਿਟ ਕਰਦੀ ਹਾਂ।
ਦੱਸ ਦੇ ਕਿ ਟੇਨਿਸ ਐਲਬੋ ਨੂੰ Lateral Epicondylitis ਵੀ ਕਹਿੰਦੇ ਹਨ। ਇਸ ਪ੍ਰਾਬਲਮ ਦੇ ਸਮੇਂ ਕੋਹਣੀ ‘ਤੇ ਤੇਜ਼ ਦਰਦ ਹੁੰਦਾ ਹੈ। ਕੂਹਣੀ ਦੀ ਹੱਡੀ ਅਤੇ ਮਾਸ ਪੇਸ਼ੀਆਂ ‘ਤੇ ਜ਼ਿਆਦਾ ਭਾਰ ਪੈਣ ਦੇ ਕਾਰਨ ਟੇਨਿਸ ਐਲਬੋ ਦੀ ਪ੍ਰਾਬਲਮ ਹੋ ਜਾਂਦੀ ਹੈ। ਆਮ ਤੌਰ ਤੇ ਖਿਡਾਰੀਆਂ ਅਤੇ ਯੁਵਾਵਾਂ ਵਿੱਚ ਸਰੀਰਕ ਗਤੀਵਿਧੀ ਦੇ ਕਾਰਨ ਕਲਾਈ ਅਤੇ ਉਂਗਲੀਆਂ ਦੇ ਮੂਵਮੈਂਟ ਨਾਲ ਮਾਸਪੇਸ਼ੀਆਂ ਵਿੱਚ ਖਿਚਾਅ ਦੇ ਕਾਰਨ ਕੋਹਣੀ ਸੁੱਜ ਜਾਂਦੀ ਹੈ। ਇਸ ਨੂੰ ਟੇਨਿਸ ਐਲਬੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਚੈਟ ਸ਼ੋਅ ਦੇ ਬਾਰੇ ਵਿਚ ਗੱਲ ਕਰਦੇ ਹੋਏ ਉਰਵਸ਼ੀ ਨੇ ਅੱਗੇ ਕਿਹਾ ਲੋਕ ਮਸ਼ਹੂਰ ਹਸਤੀਆਂ ਦੇ ਬਾਰੇ ਵਿੱਚ ਬਹੁਤ ਕੁਝ ਕਿਆਸ ਲਗਾਉਂਦੇ ਹਨ। ਜਿਸ ਤੋਂ ਬਾਅਦ ਉਹ ਆਪਣੇ ਦਿਮਾਗ ਵਿੱਚ ਉਨ੍ਹਾਂ ਦੀ ਇੱਕ ਛਵੀ ਬਣਾਉਂਦੇ ਹਨ ਪਰ ਵਾਸਤਵ ਵਿੱਚ ਉਸ ਸੈਲੀਬਰਿਟੀ ਦੇ ਕੋਲ ਆਪਣੀ ਕਹਾਣੀ ਹੈ, ਜੋ ਜਾਣਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਮੈਨੂੰ ਲੋਕਾਂ ਦੇ ਨਾਲ ਗੱਲਬਾਤ ਕਰਨਾ ਪਸੰਦ ਹੈ ਅਤੇ ਚੈਟ ਸ਼ੋਅ ਨੂੰ ਲਿਆਣਾ ਮੇਰੇ ਦਿਮਾਗ ਵਿੱਚ ਹਮੇਸ਼ਾ ਸੀ ਪਰ ਇਸ ਦੇ ਲਈ ਇੱਕ ਲਾਈਟਰ ਟੋਨ ਹੋਣੀ ਚਾਹੀਦੀ। ਦਰਸ਼ਕਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਕਿ ਦੋ ਦੋਸਤਾਂ ਦੇ ਵਿੱਚ ਇੱਕ ਇੰਟਰਸਟਿੰਗ ਗੱਲਬਾਤ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਨੇ ਕਈ ਟੀਵੀ ਸੀਰੀਅਲਜ਼ ਵਿੱਚ ਕੰਮ ਕੀਤਾ ਹੈ। ਉਰਵਸ਼ੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।