Marigold flowers benefits: ਫੁੱਲਾਂ ਦੀ ਖ਼ੁਸ਼ਬੂ ਮਨ ਨੂੰ ਖ਼ੁਸ਼ ਕਰ ਦਿੰਦੀ ਹੈ। ਦੇਖਣ ਵਿੱਚ ਵੀ ਇਹ ਕਾਫ਼ੀ ਆਕਰਸ਼ਕ ਹੁੰਦੇ ਹਨ। ਪੂਜਾ-ਪਾਠ ਅਤੇ ਸਜਾਵਟ ਲਈ ਇਸਤੇਮਾਲ ਕੀਤੇ ਜਾਣ ਵਾਲੇ ਫੁੱਲਾਂ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ। ਇਹ ਕਾਫ਼ੀ ਪੌਸ਼ਟਿਕ ਹੁੰਦੇ ਹਨ। ਜ਼ਿਆਦਾਤਰ ਫੁੱਲਾਂ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਅਜਿਹੇ ਹੀ ਹਨ ਗੇਂਦੇ ਦੇ ਫੁੱਲ। ਗੇਂਦੇ ਦੇ ਤਾਜ਼ੇ ਖ਼ੂਬਸੂਰਤ ਪੀਲੇ, ਲਾਲ ਤੇ ਸੰਤਰੀ ਫੁੱਲ ਕਿਸੇ ਦਾ ਵੀ ਮਨ ਮੋਹ ਸਕਦੇ ਹਨ। ਗੇਂਦੇ ਦੇ ਫੁੱਲ ਆਸਾਨੀ ਨਾਲ ਉੱਗਦੇ ਹਨ, ਇਸ ਲਈ ਹਰ ਜਗ੍ਹਾ ਮਿਲ ਜਾਂਦੇ ਹਨ। ਇਹੀ ਕਾਰਨ ਹੈ ਕਿ ਘਰ ਦੀ ਸਜਾਵਟ ਕਰਨੀ ਹੋਵੇ ਜਾਂ ਹਾਰ ਬਣਾਉਣੇ ਹੋਣ, ਗੇਂਦੇ ਦੇ ਫੁੱਲਾਂ ਦਾ ਇਸਤੇਮਾਲ ਉੱਤਰੀ ਭਾਰਤ ‘ਚ ਕਾਫ਼ੀ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੇਂਦੇ ਦੇ ਖ਼ੂਬਸੂਰਤ ਫੁੱਲਾਂ ‘ਚ ਕਈ ਔਸ਼ਧੀ ਗੁਣ ਵੀ ਹੁੰਦੇ ਹਨ। ਗੇਂਦੇ ਦੇ ਫੁੱਲਾਂ ਦਾ ਇਸਤੇਮਾਲ ਰਵਾਇਤੀ ਰੂਪ ‘ਚ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਕਰਨ ਲਈ ਕੀਤਾ ਜਾਂਦਾ ਹੈ। ਚਮੜੀ ਸਬੰਧੀ ਕਈ ਸਮੱਸਿਆਵਾਂ ‘ਚ ਗੇਂਦੇ ਦੇ ਫੁੱਲਾਂ ਦੀ ਵਰਤੋਂ ਫਾਇਦੇਮੰਦ ਪਾਈ ਗਈ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਗੇਂਦੇ ਦੇ ਫੁੱਲਾਂ ਦਾ ਇਸਤੇਮਾਲ ਨਾਲ ਸਿਹਤ ਸੰਬੰਧੀ ਕਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ।
ਚਿਹਰੇ ਦੇ ਤਿਲਾਂ ਨੂੰ ਹਟਾਉਣ ਲਈ: ਕਈ ਵਾਰ ਆਇਲੀ ਫੇਸ ਹੋਣ ਕਾਰਨ ਤੁਹਾਡਾ ਚਿਹਰਾ ਬਹੁਤ ਜ਼ਿਆਦਾ ਚਮਕਦਾ ਰਹਿੰਦਾ ਹੈ। ਗੇਂਦੇ ਦੇ ਫੁੱਲ ਬਿਹਤਰੀਨ ਨੈਚੁਰਲ ਆਇਲ ਰਿਮੂਵਰ ਹਨ। ਇਸ ਦੇ ਲਈ ਇਕ ਕੱਪ ਗਰਮ ਪਾਣੀ ‘ਚ ਗੇਂਦੇ ਦੇ ਫੁੱਲਾਂ ਦੀਆਂ ਕੁਝ ਪੰਖੜੀਆਂ ਪਾਓ ਤੇ 10 ਮਿੰਟ ਲਈ ਰੱਖ ਦਿਉ। ਹੁਣ ਇਸ ਪਾਣੀ ਨਾਲ ਫੇਸ ਨੂੰ ਕੌਟਨ ਬਾਲਜ਼ ਦੀ ਮਦਦ ਨਾਲ ਸਾਫ਼ ਕਰੋ। ਇਹ ਤੁਹਾਡੀ ਸਕਿੱਨ ਲਈ ਬੈਸਟ ਸਕਿੱਨ ਟੋਨਰ ਹੈ ਜੋ ਪੂਰੀ ਤਰ੍ਹਾਂ ਕੁਦਰਤੀ ਤੇ ਸੁਰੱਖਿਅਤ ਹੈ। ਇਸ ਪਾਣੀ ਨਾਲ ਮੂੰਹ ਧੋਣ ‘ਤੇ ਤੁਹਾਨੂੰ ਦਾਗ਼-ਧੱਬੇ ਤੇ ਝੁਰੜੀਆਂ ਆਦਿ ਵੀ ਖ਼ਤਮ ਹੋ ਜਾਂਦੀਆਂ ਹਨ।
ਜ਼ਖ਼ਮ ਸਾਫ਼ ਕਰਨ ਲਈ: ਜ਼ਖ਼ਮਾਂ ਨੂੰ ਸਾਫ਼ ਕਰਨ ਲਈ ਐਂਟੀਬਾਇਓਟਿਕ ਔਇੰਟਮੈਂਟ ਜਾਂ ਐਲਕੋਹਲਯੁਕਤ ਪਦਾਰਥਾਂ ਦਾ ਇਸਤੇਮਾਲ ਆਮ ਤੌਰ ‘ਤੇ ਕੀਤਾ ਜਾਂਦਾ ਹੈ ਤਾਂ ਜੋ ਇਨਫੈਕਸ਼ਨ ਨਾ ਫੈਲੇ। ਤੁਸੀਂ ਛੋਟੀ-ਮੋਟੀ ਸੱਟ ਜਾਂ ਜ਼ਖ਼ਮ ਨੂੰ ਗੇਂਦੇ ਦੇ ਫੁੱਲਾਂ ਦੀ ਮਦਦ ਨਾਲ ਸਾਫ਼ ਕਰ ਸਕਦੇ ਹੋ ਕਿਉਂਕਿ ਇਸ ਵਿਚ ਐਂਟੀਬਾਇਓਟਿਕ ਗੁਣ ਹੁੰਦੇ ਹਨ। ਇਸ਼ ਦੇ ਲਈ ਲਈ ਗੇਂਦੇ ਦੀਆਂ ਪੰਖੜੀਆਂ ਨੂੰ ਪੀਹ ਕੇ ਪੇਸਟ ਜਾਂ ਰਸ ਤਿਆਰ ਕਰ ਲਓ ਤੇ ਫਿਰ ਰੂੰ ਦੀ ਮਦਦ ਨਾਲ ਜ਼ਖ਼ਮ ਸਾਫ਼ ਕਰੋ। ਇਹ ਰਸ ਤੁਹਾਡੀ ਸੱਟ ਨੂੰ ਜਲਦੀ ਭਰਨ ‘ਚ ਮਦਦ ਕਰੇਗਾ ਤੇ ਨਵੇਂ ਸਕਿੱਨ ਟਿਸ਼ੂਜ਼ ਜਲਦੀ ਆਉਣਗੇ।
ਬਦਹਜ਼ਮੀ ਦੀ ਸਮੱਸਿਆ: ਜੇਕਰ ਤੁਸੀਂ ਬਹੁਤ ਜ਼ਿਆਦਾ ਤੇਲ-ਮਸਾਲੇਦਾਰ ਖਾਣਾ ਖਾ ਲਿਆ ਹੈ ਜਿਸ ਕਾਰਨ ਤੁਸੀਂ ਬਦਹਜ਼ਮੀ ਦਾ ਸ਼ਿਕਾਰ ਹੋ ਗਏ ਹੋ ਤਾਂ ਗੇਂਦੇ ਦੇ ਫੁੱਲ ਇਸ ਵਿਚ ਵੀ ਤੁਹਾਡੀ ਮਦਦ ਕਰ ਸਕਦੇ ਹਨ। ਇਸ ਦੇ ਉੱਬਲੇ ਹੋਏ ਪਾਣੀ ‘ਚ ਥੋੜ੍ਹੀ ਜਿਹੀ ਤਾਜ਼ੀ ਜਾਂ ਸੁੱਕੇ ਹੋਏ ਗੇਂਦੇ ਦੇ ਫੁੱਲਾਂ ਦੀਆਂ ਪੰਖੜੀਆਂ ਪਾ ਕੇ 5 ਮਿੰਟ ਢਕ ਦਿਉ ਤੇ ਫਿਰ ਚਾਹ ਦੀ ਤਰ੍ਹਾਂ ਛਾਣ ਕੇ ਇਸ ਨੂੰ ਪੀ ਲਓ। ਤੁਹਾਡੇ ਪੇਟ ਨਾਲ ਜੁੜੀ ਹਰ ਸਮੱਸਿਆ ਇਸ ਚਾਹ ਨਾਲ ਠੀਕ ਹੋ ਜਾਵੇਗਾ।
ਡੈਂਡਰਫ ਦੂਰ ਭਜਾਉਣਗੇ: ਗੇਂਦੇ ਦੇ ਫੁੱਲਾਂ ਦਾ ਇਸਤੇਮਾਲ ਤੁਸੀਂ ਵਾਲ਼ਾਂ ਦੀਆਂ ਵੀ ਕਈ ਸਮੱਸਿਆਵਾਂ ‘ਚ ਕਰ ਸਕਦੇ ਹੋ। ਡੈਂਡਰਫ ਹੋਣ ‘ਤੇ ਤੁਸੀਂ ਉੱਪਰ ਦੱਸੇ ਗਏ ਤਰੀਕੇ ਨਾਲ ਗੇਂਦੇ ਦੇ ਫੁੱਲਾਂ ਦੀਆਂ ਪੰਖੜੀਆਂ ਦੀ ਚਾਹ ਬਣਾਓ ਤੇ ਸ਼ੈਂਪੂ ਕਰਨ ਤੋਂ ਬਾਅਦ ਗੇਂਦੇ ਦੇ ਫੁੱਲਾਂ ਦੀ ਠੰਢੀ ਚਾਹ ਨਾਲ ਆਪਣੇ ਵਾਲ਼ ਧੋਵੋ। ਇਸ ਤੋਂ ਬਾਅਦ ਤੌਲੀਏ ਨਾਲ ਸੁਕਾਓ। 2-3 ਵਾਰ ਵਰਤੋਂ ਕਰਨ ਵਾਲੇ ਤੁਹਾਡੀ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।