4 Asha workers : ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ ਤੇ ਪੰਜਾਬ ਵਿਚ ਇਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਪਹਿਲਾਂ ਜਿਥੇ ਤਖਤ ਸ੍ਰੀ ਹਜੂਰ ਸਾਹਿਬ ਤੇ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਕਾਰਨ ਪੰਜਾਬ ਵਿਚ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਸੀ ਹੁਣ ਪੰਜਾਬ ਸਰਕਾਰ ਲਈ ਇਕ ਹੋਰ ਗੱਲ ਚਿੰਤਾ ਦਾ ਵਿਸ਼ਾ ਬਣਾ ਗਈ ਹੈ ਜਦੋਂ ਲੋਕਾਂ ਨੂੰ ਇਸ ਵਾਇਸ ਪ੍ਰਤੀ ਜਾਗਰੂਕ ਕਰਾਉਣ ਵਾਲੀਆਂ 4 ਆਸ਼ਾ ਵਰਕਰਾਂ ਦੀ ਰਿਪੋਰਟ ਪਾਜੀਟਿਵ ਆ ਗਈ ਹੈ। ਇਹ 3 ਆਸ਼ਾ ਵਰਕਰਾਂ ਮੋਗਾ ਜਿਲੇ ਦੇ ਢੁੱਡੀਕੇ ਬਲਾਕ ਦੇ ਚੂਹੜਚੱਕ ਪਿੰਡ ਦੀਆਂ ਹਨ ਅਤੇ ਇਕ ਮੱਧੋਕੇ ਪਿੰਡ ਦੀ ਹੈ।
ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਨੇ ਕਿਹਾ ਕਿ ਪੰਜਾਬ ਵਿਚ ਅਜਿਹੀ ਸਥਿਤੀ ਪੈਦਾ ਹੋਣ ਦਾ ਕਾਰਨ ਸਿਹਤ ਵਿਭਾਗ ਦੀ ਲਾਪ੍ਰਵਾਹੀ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਖਿਲਾਫ ਨਜਿੱਠਣ ਲਈ ਜਿਥੇ ਆਸ਼ਾ ਵਰਕਰਾਂ ਆਪਣੀ ਜਾਨ ਨੂੰ ਦਾਅ ‘ਤੇ ਲਗਾ ਰਹੀਆਂ ਹਨ ਉਥੇ ਦੂਜੇ ਪਾਸੇ ਸਰਕਾਰ ਵਲੋਂ ਇਨ੍ਹਾਂ ਨੂੰ ਨਾ ਤਾਂ ਮਾਸਕ ਤੇ ਨਾ ਹੀ ਸੈਨੇਟਾਈਜਰ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਕਾਰਨ ਇਸ ਵਾਇਰਸ ਦੇ ਹੋਣ ਦਾ ਖਤਰਾ ਵਧ ਜਾਂਦਾ ਹੈ। ਕਿਰਨਦੀਪ ਕੌਰ ਨੇ ਕਿਹਾ ਕਿ ਪੰਜਾਬ ਵਿਚ ਲਗਭਗ 28000 ਆਸ਼ਾ ਵਰਕਰ ਅਤੇ 18000 ਆਸ਼ਾ ਫੈਸਿਲੀਟੇਟਰ ਹਨ ਜਦੋਂ ਕਿ ਇਨ੍ਹਾਂ ਨੂੰ ਇੰਨੀ ਮਾਤਰਾ ਵਿਚ ਮਾਸਕ ਤੇ ਸੈਨੇਟਾਈਜਰ ਉਪਲੂਬਧ ਨਹੀਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਆਸ਼ਾ ਵਰਕਰਾਂ ਦੀ ਸਿਹਤ ਦੀ ਸੁਰੱਖਿਆ ਲਈ ਵੱਡੀ ਗਿਣਤੀ ਵਿਚ ਸੈਨੇਟਾਈਜਰ ਅਤੇ ਮਾਸਕ ਮੁਹੱਈਆ ਕਰਵਾਏ ਜਾਣ ਤਾਂ ਜੋ ਇਹ ਪੂਰੀ ਤਰ੍ਹਾਂ ਆਪਣੀ ਡਿਊਟੀ ਨੂੰ ਬਿਨਾਂ ਕਿਸੇ ਡਰ ਤੋਂ ਨਿਭਾ ਸਕਣ।