Peanuts health benefits: ਮੂੰਗਫ਼ਲੀ ਨੂੰ ਗਰੀਬਾਂ ਦਾ ਬਦਾਮ ਕਿਹਾ ਜਾਂਦਾ ਹੈ। ਕਿਉਂਕਿ ਇਹ ਬਦਾਮ ਦੀ ਤਰ੍ਹਾਂ ਫਾਇਦਾ ਦਿੰਦੀ ਹੈ।ਮੂੰਗਫ਼ਲੀ ਸਿਹਤ ਦਾ ਖਜ਼ਾਨਾ ਹੈ। ਆਮਤੌਰ ‘ਤੇ ਸਰਦੀਆਂ ਵਿੱਚ ਉਪਲਬਧ ਹੋਣ ਵਾਲੀ ਮੂੰਗਫ਼ਲੀ ਕੀਮਤ ਦੇ ਲਿਹਾਜ਼ ਨਾਲ ਭਾਵੇ ਹੀ ਬਦਾਮ ਦੇ ਮੁਕਾਬਲੇ ਬੇਹੱਦ ਘੱਟ ਹੈ, ਪਰ ਗੁਣਾਂ ਦੇ ਲਿਹਾਜ਼ ਨਾਲ ਇਹ ਬਦਾਮ ਜਿੰਨੀ ਹੀ ਫਾਇਦੇਮੰਦ ਹੈ। ਖਾਸਤੌਰ ‘ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 100 ਗ੍ਰਾਮ ਕੱਚੀ ਮੂੰਗਫ਼ਲੀ ‘ਚ 1 ਲੀਟਰ ਦੁੱਧ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ। ਇਸ ‘ਚ ਮੌਜੂਦ ਐਨਰਜੀ, ਫੈਟ, ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਹਨ। ਆਓ ਅੱਜ ਜਾਣਦੇ ਹਾਂ ਮੂੰਗਫਲੀ ਖਾਣ ਦੇ ਫਾਇਦਿਆਂ ਬਾਰੇ…
ਮੋਟਾਪਾ ਹੁੰਦਾ ਹੈ ਦੂਰ: ਮੂੰਗਫਲੀ ‘ਚ ਮੌਜੂਦ ਫਾਈਬਰ ਤੁਹਾਡਾ ਭਾਰ ਘਟਾਉਣ ‘ਚ ਬੇਹੱਦ ਸਹਾਈ ਹੈ। ਇਸਦਾ ਸੇਵਨ ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ, ਜਿਸ ਦੇ ਜ਼ਰੀਏ ਤੁਸੀਂ ਆਪਣੇ ਭਾਰ ਦਾ ਸੰਤੁਲਨ ਬਣਾਏ ਰੱਖ ਸਕਦੇ ਹੋ।
ਤਣਾਅ ਤੋਂ ਮੁਕਤ: ਮੂੰਗਫਲੀ ‘ਚ ਟ੍ਰਿਪਟੋਫਾਨ ਨਾਮਕ ਐਮੀਨੋ ਐਸਿਡ ਤੁਹਾਨੂੰ ਤਣਾਅ-ਮੁਕਤ ਰੱਖਦਾ ਹੈ। ਜੇਕਰ ਤੁਸੀਂ ਤਣਾਅਪੂਰਨ ਸਥਿਤੀ ‘ਚੋਂ ਗੁਜ਼ਰ ਰਹੇ ਹੋ ਤਾਂ ਮੂੰਗਫਲੀ ਦਾ ਸੇਵਨ ਤੁਹਾਨੂੰ ਇਸਤੋਂ ਨਿਜਾਤ ਦਵਾ ਸਕਦਾ ਹੈ।
ਯਾਦਦਾਸ਼ਤ ਨੂੰ ਕਰਦੀ ਹੈ ਤੇਜ਼: ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੋ ਰਹੀ ਹੈ ਤਾਂ ਮੂੰਗਫਲੀ ਦਾ ਸੇਵਨ ਸ਼ੁਰੂ ਕਰੋ। ਇਸ ‘ਚ ਮੌਜੂਦ ਵਿਟਾਮਿਨ ਬੀ-3 ਤੁਹਾਡੀ ਯਾਦਦਾਸ਼ਤ ਨੂੰ ਵਧਾਉਣ ‘ਚ ਮਦਦਗਾਰ ਸਾਬਿਤ ਹੋਵੇਗਾ।
ਕਲੈਸਟਰੋਲ ਨੂੰ ਰੱਖੇ ਕੰਟਰੋਲ: ਸਹੀ ਮਾਤਰਾ ‘ਚ ਮੂੰਗਫਲੀ ਖਾਣ ਨਾਲ ਤੁਹਾਡਾ ਕਲੈਸਟਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ।
ਜੋੜਾਂ ਦੇ ਦਰਦ ਤੋਂ ਨਿਜਾਤ: ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਇਸ ਨਾਲ ਹੱਡੀਆਂ ਵੀ ਮਜਬੂਤ ਹੁੰਦੀਆਂ ਹਨ।