Hair care tips: ਵਾਲ ਤੁਹਾਡੀ ਓਵਰਆਲ ਪਰਸਨੈਲਿਟੀ ‘ਚ ਨਿਖ਼ਾਰ ਲਿਆਉਂਦੇ ਹਨ, ਇਸ ਲਈ ਇਨ੍ਹਾਂ ਦੀ ਹਰ ਮੌਸਮ ‘ਚ ਕੇਅਰ ਕਰਨੀ ਜ਼ਰੂਰੀ ਹੈ। ਗਰਮੀਆਂ ਦੇ ਮੌਸਮ ‘ਚ ਵਾਲ ਤੇਜ਼ ਧੁੱਪ ਅਤੇ ਡਸਟ ਕਾਰਨ ਰੁਖੇ ਅਤੇ ਬੇਜ਼ਾਨ ਹੋ ਜਾਂਦੇ ਹਨ। ਵਾਲਾਂ ਦਾ ਪੋਸ਼ਣ ਖਤਮ ਹੋ ਜਾਂਦਾ ਹੈ ਅਤੇ ਵਾਲ ਡ੍ਰਾਈ ਦਿਖਾਈ ਦਿੰਦੇ ਹਨ। ਇਸ ਲਈ ਇਸ ਮੌਸਮ ‘ਚ ਵਾਲਾਂ ਦਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਗਰਮੀਆਂ ‘ਚ ਤੁਹਾਡੇ ਵਾਲ ਸ਼ਾਈਨ ਕਰਨ ਤਾਂ ਇਨ੍ਹਾਂ ਖ਼ਾਸ ਨੁਕਤਿਆਂ ਨੂੰ ਅਪਣਾਓ।
ਤੇਜ਼ ਧੁੱਪ ‘ਚ ਵਾਲ ਟੁੱਟਣ ਅਤੇ ਝੜਨ ਲੱਗਦੇ ਹਨ। ਅਜਿਹੇ ‘ਚ ਤੁਸੀਂ ਆਪਣੇ ਵਾਲਾਂ ਨੂੰ ਘਰ ‘ਚ ਪੋਸ਼ਣ ਦੇਣ ਲਈ ਪ੍ਰਤੀਦਿਨ ਨਹਾਉਣ ਤੋਂ ਇਕ ਘੰਟਾ ਪਹਿਲਾਂ ਵਾਲਾਂ ‘ਚ ਜੈਤੂਨ ਦਾ ਤੇਲ ਲਗਾਉ ਅਤੇ ਠੀਕ ਪ੍ਰਕਾਰ ਨਾਲ ਮਾਲਿਸ਼ ਕਰੋ। ਇਸਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਅਤੇ ਹਲਕੇ ਗੁਨਗੁਣੇ ਪਾਣੀ ਨਾਲ ਧੋਵੋ। ਜੈਤੂਨ ਦਾ ਤੇਲ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਚਮਕਦਾਰ ਬਣਾਉਂਦਾ ਹੈ। ਇਸ ਨਾਲ ਸਾਡੇ ਵਾਲ ਕਾਲੇ ਅਤੇ ਆਕਰਸ਼ਿਤ ਦਿਖਾਈ ਦਿੰਦੇ ਹਨ।
ਇਸ ਲਾਕਡਾਊਨ ਦੌਰਾਨ ਘਰ ‘ਚ ਹੀ ਆਪਣੇ ਵਾਲਾਂ ਨੂੰ ਪੋਸ਼ਣ ਦੇਣ ਲਈ ਚਾਹ-ਪੱਤੀ ਨੂੰ ਉਬਾਲ ਕੇ ਛਾਣ ਲਓ। ਫਿਰ ਇਸ ਪਾਣੀ ਨੂੰ ਠੰਡਾ ਕਰ ਕੇ ਇਸ ਨਾਲ ਆਪਣੇ ਵਾਲ ਧੋਵੋ। ਇਸ ਨਾਲ ਸਾਡੇ ਵਾਲ ਕਾਲੇ, ਘਣੇ, ਚਮਕਦਾਰ ਅਤੇ ਮਜ਼ਬੂਤ ਬਣਦੇ ਹਨ।
ਤੁਸੀਂ ਆਪਣੇ ਵਾਲਾਂ ਨੂੰ ਪੋਸ਼ਣ ਦੇਣ ਲਈ ਅੰਡੇ ਦਾ ਪ੍ਰਯੋਗ ਵੀ ਕਰ ਸਕਦੇ ਹੋ। ਆਪਣੇ ਘਰ ‘ਚ ਹਰ ਰੋਜ਼ ਸ਼ੈਂਪੂ ਦੇ ਨਾਲ ਅੰਡੇ ਨੂੰ ਮਿਕਸ ਕਰਕੇ ਵਾਲਾਂ ‘ਤੇ ਲਗਾਓ। ਕੁਝ ਦੇਰ ਇਸਨੂੰ ਆਪਣੇ ਵਾਲਾਂ ‘ਤੇ ਹੀ ਲੱਗਾ ਰਹਿਣ ਦਿਓ ਅਤੇ ਫਿਰ ਗੁਨਗੁਣੇ ਪਾਣੀ ਨਾਲ ਆਪਣੇ ਵਾਲਾਂ ਨੂੰ ਧੋਹ ਲਓ। ਅੰਡੇ ‘ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਕਿ ਸਾਡੇ ਵਾਲਾਂ ਨੂੰ ਪੋਸ਼ਣ ਦੇ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਏ ਰੱਖਣ ‘ਚ ਮਦਦ ਕਰਦਾ ਹੈ।
ਵਾਲਾਂ ਨੂੰ ਨਰਿਸ਼ ਕਰਨਾ ਚਾਹੁੰਦੇ ਹੋ ਤਾਂ ਦਹੀ ‘ਚ ਸਰੋਂ ਦਾ ਤੇਲ ਮਿਲਾ ਕੇ ਕੁਝ ਸਮੇਂ ਲਈ ਵਾਲਾਂ ‘ਚ ਲਗਾਓ। ਤੁਹਾਡੇ ਵਾਲ ਘਣੇ ਅਤੇ ਚਮਕਦਾਰ ਦਿਖਣਗੇ। ਰੋਜ਼ਾਨਾ ਪ੍ਰਯੋਗ ਨਾਲ ਵਾਲਾਂ ‘ਤੇ ਫ਼ਰਕ ਖੁਦ ਹੀ ਦਿਖੇਗਾ।