Workers stranded due : ਲੌਕਡਾਊਨ ਦੌਰਾਨ ਪੰਜਾਬ ਵਿਚ ਫਸੇ ਲੋਕਾਂ, ਮਜ਼ਦੂਰਾਂ ਨੇ ਆਪਣੇ ਰਾਜਾਂ ਵਿਚ ਵਾਪਲ ਜਾਣ ਲਈ ਸਰਕਾਰ ਵਲੋਂ ਜਾਰੀ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਬਾਹਰੀ ਮਜ਼ਦੂਰਾਂ ਦੀ ਮਦਦ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਨਵਾਂਸ਼ਹਿਰ ਦੇ ਸੁਵਿਧਾ ਸੈਂਟਰ, ਬੰਗਾ ਤੇ ਬਲਾਚੌਰ ਸੇਵਾ ਕੇਂਦਰਾਂ ‘ਤੇ ਇੰਤਜਾਮ ਕੀਤੇ ਗਏ ਸਨ ਜਿਥੇ ਸ਼ਨੀਵਾਰ ਨੂੰ ਕਾਫੀ ਵੱਡੀ ਗਿਣਤੀ ਵਿਚ ਮਜ਼ਦੂਰਾਂ ਤੇ ਲੋਕਾਂ ਨੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾਇਆ। ਐਤਵਾਰ ਨੂੰ ਸਵੇਰੇ 9 ਵਜੇ ਤਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਜਿਸ ਤੋਂ ਬਾਅਦ 5 ਜਾਂ 6 ਮਈ ਤੋਂ ਇਹ ਮਜ਼ਦੂਰ ਵਾਪਸ ਆਪਣੇ ਘਰ ਜਾਣੇ ਸ਼ੁਰੂ ਹੋ ਜਾਣਗੇ।
ਲੌਕਡਾਊਨ ਦੌਰਾਨ ਬਹੁਤ ਸਾਰੇ ਮਜ਼ਦੂਰ ਹੋਰਨਾਂ ਰਾਜਾਂ ਵਿਚ ਫਸ ਗਏ ਸਨ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਸੀ। ਇਸੇ ਸਮੱਸਿਆ ਦੇ ਹੱਲ ਲਈ ਪੰਜਾਬ ਰਕਾਰ ਵਲੋਂ ਵੈਬਸਾਈਟ ਜਾਰੀ ਕੀਤੀ ਗਈ ਸੀ। ਪਰਜਦੋਂ ਕੋਈ ਵਿਅਕਤੀ ਸਬੰਧਤ ਫੋਨ ਨੰਬਰਾਂ ‘ਤੇ ਫੋਨ ਕਰਦਾ ਹੈ ਤਾਂ ਉਥੋਂ ਆਪ੍ਰੇਟਰ ਵਲੋਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਇਥੇ ਉਨ੍ਹਾਂ ਦੀਆਂ ਜਾਣਕਾਰੀਆਂ ਦਰਜ ਨਹੀਂ ਕੀਤੀਆਂ ਜਾਂਦੀਆਂ ਸਗੋਂ ਉਹ ਖੁਦ ਜਾ ਕੇ ਸਰਕਾਰ ਦੀ ਹੈਲਪਲਾਈਨ ਸਬੰਧੀ ਵੈੱਬਸਾਈਟ ‘ਤੇ ਜਾ ਕੇ ਦਰਜ ਕਰਵਾਉਣ।
ਇਸ ਲਈ ਨਵਾਂਸ਼ਹਿਰ ਜਿਲ੍ਹਾ ਪ੍ਰਸ਼ਾਸਨ ਵਲੋਂ ਬੰਗਾ, ਬਲਾਚੌਰ ਵਿਖੇ ਹੈਲਪ ਡੈਸਕ ਸਥਾਪਤ ਕੀਤੇ ਜਿਸ ਰਾਹੀਂ ਵੱਡੀ ਗਿਣਤੀ ‘ਚ ਮਜਦੂਰਾਂ ਨੇ ਆਪਣੇ ਸੂਬਿਆਂ ਵਿਚ ਵਾਪਸੀ ਲਈ ਨਾਂ ਦਰਜ ਕਰਾਵ ਦਿੱਤੇ ਹਨ। ਉਥੇ ਰਜਿਸਟ੍ਰੇਸ਼ਨ ਕਰਵਾਉਣ ਆਏ ਬਿਹਾਰ ਦੇ ਸਹਰਸਾ ਜਿਲ੍ਹੇ ਜਾਣ ਦੇ ਇੱਛੁਕ ਮੁਹੰਮਦ ਇਰਸ਼ਾਦ ਨੇ ਦੱਸਿਆ ਕਿ ਉਹ ਗਰੁੱਪ ਵਿਚ ਆਪਣੇ ਪਿੰਡ ਵਾਪਸ ਜਾ ਰਹੇ ਹਨ ਅਤੇ ਉਸ ਦੇ ਜਿਲ੍ਹੇ ਦੇ ਲਗਭਗ 77 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਕ ਗਰੁੱਪ ਵਿਚ ਲਗਬਗ 25 ਲੋਕਾਂ ਦੀ ਰਜਿਸਟ੍ਰੇਸ਼ਨ ਨੂੰ ਮਨਜੂਰੀ ਮਿਲੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਵਲੋਂ ਕੀਤੀ ਗਈ ਇਸ ਪਹਿਲ ਕਦਮੀ ਨਾਲ ਬਹੁਤ ਸਾਰੇ ਮਜ਼ਦੂਰ ਵਾਪਸ ਆਪਣੇ ਘਰਾਂ ਨੂੰ ਪਰਤ ਸਕਦੇ ਹਨ।