Peepal Leaves health benefits: ਗਰਮੀਆਂ ਦੇ ਮੌਸਮ ‘ਚ ਠੰਡੀਆਂ-ਠਾਰ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਗੁਣਾਂ ਦਾ ਅਥਾਹ ਭੰਡਾਰ ਸਮੋ ਕੇ ਰੱਖਦਾ ਹੈ। ਅਜਿਹਾ ਇੱਕ ਰੁੱਖ ਹੈ ਪਿੱਪਲ। ਪਿੱਪਲ ਨੂੰ ਸਾਡੇ ਦੇਸ਼ ਵਿੱਚ ਸ਼ਰਧਾ ਅਤੇ ਵਿਸ਼ਵਾਸ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਪਿੱਪਲ ਨੂੰ ਹਜ਼ਾਰਾਂ ਸਾਲਾਂ ਤੋਂ ਮੈਡੀਕਲ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇਸ ਦਰੱਖਤ ਦਾ ਹਰ ਹਿੱਸਾ ਖਾਸ ਹੈ ਅਤੇ ਬਹੁਤ ਬਿਮਾਰੀਆਂ ਦੇ ਇਲਾਜ ਵਿੱਚ ਵੀ ਲਾਭਦਾਇਕ ਹੈ। ਪਿੱਪਲ ਦੇ ਦਰੱਖਤ ਦੇ ਪੱਤੇ ਬਲੱਡ ਬਾਈਲ, ਖੂਨ ਦੀ ਸ਼ੁੱਧਤਾ, ਸੋਜ ਮਿਟਾਉਣ ਵਾਲੀ, ਸੀਤਲ ਅਤੇ ਰੰਗ ਨਿਖਾਰਣ ਲਈ ਮੰਨੇ ਜਾਂਦੇ ਹਨ। ਪਿੱਪਲ ਦੇ ਦਰੱਖਤ ਦੀ ਬਾਰਕ ਦੇ ਅੰਦਰ ਦੇ ਹਿੱਸੇ ਨੂੰ ਕੱਢ ਲਵੋ ਅਤੇ ਇਸਨੂੰ ਸੁੱਕਾ ਲਵੋ। ਸੁੱਕਣ ਦੇ ਬਾਅਦ ਇਸਦਾ ਬਰੀਕ ਪਾਊਡਰ ਬਣਾ ਲਵੋ ਅਤੇ ਪਾਣੀ ਦੇ ਨਾਲ ਦਮਾ ਦੇ ਰੋਗੀ ਨੂੰ ਦਿਓ। ਪਿੱਪਲ ਦਾ ਰੁੱਖ ਐਨਾ ਗੁਣਕਾਰੀ ਹੈ ਕਿ ਮਨੁੱਖ ਇਸਦੇ ਪੱਤਿਆਂ, ਜੜ੍ਹਾਂ, ਬੀਆਂ ਦਾ ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਪਿੱਪਲ ਦੇ ਰੁੱਖ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਪੇਟ ਦੀਆਂ ਸਮੱਸਿਆਵਾਂ ਨੂੰ ਕਰਦੇ ਹਨ ਦੂਰ: ਪਿੱਪਲ ਦੇ ਪੱਤੇ ਪੇਟ ਦੀਆਂ ਬਿਮਾਰੀਆਂ ਜਿਵੇਂ ਗੈਸ, ਕਬਜ਼ ਅਤੇ ਪੇਟ ਦੀ ਇਨਫੈਕਸ਼ਨ ਨੂੰ ਖ਼ਤਮ ਕਰਨ ‘ਚ ਸਹਾਈ ਹੁੰਦੇ ਹਨ, ਪਿੱਪਲ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਪੇਟ ਦੀਆਂ ਕਾਫ਼ੀ ਸਮੱਸਿਆਵਾਂ ਹੱਲ ਹੁੰਦੀਆਂ ਹਨ। ਜੇਕਰ ਤੁਹਾਡੇ ਪੇਟ ਅੰਦਰ ਕੀੜੇ ਹਨ ਤਾਂ ਪਿੱਪਲ ਦੇ ਪੱਤੇ ਦੇ ਚੂਰਨ ‘ਚ ਇਕੋ ਜਿਹੀ ਮਾਤਰਾ ਦਾ ਗੁੜ ਅਤੇ ਸੌਂਫ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਵੀ ਖ਼ਤਮ ਹੋ ਜਾਂਦੇ ਹਨ।
ਦਮੇ ਦੇ ਮਰੀਜ਼ਾਂ ਲਈ ਲਾਹੇਵੰਦ: ਪਿੱਪਲ ਜਿਹੇ ਗੁਣਕਾਰੀ ਰੁੱਖ ਦੀ ਸੁੱਕੀ ਛਿੱਲ ਦਮੇ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਦੀ ਤਾਕਤ ਰੱਖਦੀ ਹੈ। ਇਸਦੀ ਸੁੱਕੀ ਛਿੱਲ ਨੂੰ ਪੀਸ ਕੇ ਚੂਰਨ ਬਣਾਓ ਅਤੇ ਗਰਮ ਜਾਂ ਕੋਸੇ ਪਾਣੀ ਨਾਲ ਇਸਦਾ ਸੇਵਨ ਕਰਨ ਨਾਲ ਦਮੇ ਦੀ ਬਿਮਾਰੀ ਤੋਂ ਰਾਹਤ ਮਿਲੇਗੀ।
ਦੰਦ ਦਰਦ ‘ਚ ਮਿਲਦੀ ਰਾਹਤ: ਪਿੱਪਲ ਦੀ ਛਿੱਲ ਦੇ ਚੂਰਨ ਨੂੰ ਕੋਸੇ ਪਾਣੀ ‘ਚ ਮਿਲਾ ਕੇ ਕੁਰਲੀ ਕਰਨ ਨਾਲ ਦੰਦ ਅਤੇ ਮਸੂੜੇ ਦੇ ਦਰਦ ‘ਚ ਰਾਹਤ ਮਿਲਦੀ ਹੈ।
ਜ਼ਖਮ ਨੂੰ ਠੀਕ ਕਰਦਾ ਹੈ: ਜੇਕਰ ਕਿਸੇ ਵਿਅਕਤੀ ਨੂੰ ਜ਼ਹਿਰੀਲਾ ਜਾਨਵਰ ਕੱਟ ਜਾਵੇ ਤਾਂ ਉਸ ਉੱਤੇ ਉਬਾਲੇ ਹੋਏ ਪਿੱਪਲ ਦੇ ਪੱਤਿਆਂ ਨੂੰ ਲਗਾਉਣ ਨਾਲ ਕਾਫ਼ੀ ਫਰਕ ਪੈਂਦਾ ਹੈ।
ਚਮੜੀ ਦੇ ਰੋਗਾਂ ਤੋਂ ਮਿਲਦੀ ਹੈ ਨਿਜਾਤ: ਪਿੱਪਲ ਦੇ ਪੱਤੇ ਚਮੜੀ ‘ਚ ਪੈਦਾ ਹੋਈ ਇਨਫੈਕਸ਼ਨ ਨੂੰ ਜੜੋਂ ਖਤਮ ਕਰਦੇ ਹਨ, ਜੇਕਰ ਚਮੜੀ ਰੋਗ ਨਾਲ ਜੂਝਣ ਵਾਲਾ ਵਿਅਕਤੀ ਇਸਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਵੇ ਤਾਂ ਇਹ ਰੋਗ ਹੋਰ ਵੀ ਤੇਜ਼ੀ ਨਾਲ ਦੂਰ ਹੁੰਦਾ ਹੈ।