disha post tiger mother :ਲਾਕਡਾਊਨ ਵਿੱਚ ਬਾਲੀਵੁੱਡ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਇਸੇ ਦੌਰਾਨ ਅਦਾਕਾਰਾ ਦਿਸ਼ਾ ਪਟਾਨੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲਾਕਡਾਊਨ ਤੋਂ ਬਾਅਦ ਦਾ ਹਾਲ ਬਿਆਨ ਕੀਤਾ ਹੈ। ਦਿਸ਼ਾ ਨੇ ਆਪਣੇ ਪੈੱਟ ਡਾਗ ਦਾ ਵੀਡੀਓ ਸ਼ੇਅਰ ਕੀਤਾ ਹੈ ਜੋ ਬਗੀਚੇ ਵਿੱਚ ਇਧਰ ਤੋਂ ਉਧਰ ਦੌੜ ਰਿਹਾ ਹੈ। ਵੀਡੀਓ ਦੇ ਨਾਲ ਦਿਸ਼ਾ ਨੇ ਲਿਖਿਆ ਹੈ ਮੇਰਾ ਗੋਕੂ, ਲਾਕਡਾਊਨ ਤੋਂ ਬਾਅਦ। ਦਿਸ਼ਾ ਦੀ ਇਸ ਵੀਡੀਓ ‘ਤੇ ਟਾਈਗਰ ਸ਼ਰਾਫ ਦੀ ਮਾਂ ਨੇ ਕਮੈਂਟ ਕੀਤਾ ਹੈ। ਵੀਡੀਓ ਦੇਖ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ ਨੇ ਲਿਖਿਆ ਸਭ ਤੋਂ ਜ਼ਿਆਦਾ ਕਿਊਟ। ਆਇਸ਼ਾ ਦੇ ਕਮੈਂਟ ‘ਤੇ ਦਿਸ਼ਾ ਨੇ ਰਿਪਲਾਈ ਦਿੰਦੇ ਹੋਏ ਬਹੁਤ ਸਾਰੇ ਦਿਲ ਵਾਲੇ ਇਮੋਜੀ ਪੋਸਟ ਕੀਤੇ। ਦਸ ਦੇਈਏ ਕਿ ਦਿਸ਼ਾ ਅਤੇ ਟਾਈਗਰ ਸ਼ਰਾਫ ਦੇ ਪਰਿਵਾਰ ਦੇ ਵਿੱਚ ਵਧੀਆ ਬਾਂਡਿੰਗ ਹੈ।
ਅਦਾਕਾਰਾ ਦਿਸ਼ਾ ਪਟਾਨੀ ਦਾ ਕਹਿਣਾ ਹੈ ਕਿ ਬਾਗੀ ਫ੍ਰੈਂਚਾਇਜੀ ਦੇ ਕਾਰਨ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਪੈਰ ਜਮਾਉਣ ਵਿੱਚ ਸਹਾਇਤਾ ਮਿਲੀ ਹੈ। ਦਿਸ਼ਾ ਨੇ 2018 ਵਿੱਚ ਬਾਗੀ ਤੋਂ ਅਦਾਕਾਰ ਟਾਈਗਰ ਸ਼ਰਾਫ ਦੇ ਨਾਲ ਅਦਾਕਾਰੀ ਕੀਤੀ ਸੀ ਅਤੇ ਇਸ ਸਾਲ ਬਾਗੀ ਥ੍ਰੀ ਵਿੱਚ ਉਨ੍ਹਾਂ ਨੇ ਆਈਟਮ ਨੰਬਰ ਕੀਤਾ ਸੀ। ਦਿਸ਼ਾ ਨੇ ਇਸ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਆਪਣੇ ਡਾਂਸਿੰਗ ਸਕਿਲ ਨੂੰ ਨਿਖਾਰਣ ਤੋਂ ਲੈ ਕੇ ਬਾਗੀ 3 ਵਿੱਚ ਸੋਲੋ ਪ੍ਰਦਰਸ਼ਨ ਕਰਨ ਤੱਕ ਮੈਂ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਇਸ ਨੇ ਅਜਿਹਾ ਕਰਨ ਵਿੱਚ ਮੇਰੀ ਮਦਦ ਕੀਤੀ ਹੈ। ਮੈਂ ਫਿਰ ਤੋਂ ਬਾਗੀ ਪਰਿਵਾਰ ਦਾ ਹਿੱਸਾ ਬਣ ਕੇ ਬਹੁਤ ਆਭਾਰੀ ਹਾਂ। ਦਿਸ਼ਾ ਨੇ ਬਾਗੀ ਦੀਆਂ ਦੋ ਫਰੈਂਚਾਈਜ਼ ਵਿੱਚ ਕੰਮ ਕੀਤਾ ਹੈ। ਅਹਿਮਦ ਖਾਨ ਦੇ ਨਿਰਦੇਸ਼ਨ ਵਿੱਚ ਬਣੀ ਅਤੇ ਸਾਜਿਦ ਨਾਡਿਆਵਾਲਾ ਦੁਆਰਾ ਨਿਰਮਾਣ ਫ਼ਿਲਮ ਬਾਗ਼ੀ 3 ਵਿੱਚ ਸ਼ਰੱਧਾ ਕਪੂਰ ਅਤੇ ਰਿਤੇਸ਼ ਦੇਸ਼ਮੁਖ ਦੀ ਅਹਿਮ ਭੂਮਿਕਾ ਹੈ।ਉਨ੍ਹਾਂ ਨੇ ਕਿਹਾ ਮੈਨੂੰ ਇਹ ਮੌਕਾ ਦੇਣ ਦੇ ਲਈ ਸਾਜਿਦ ਨੂੰ ਵੀ ਧੰਨਵਾਦ ਦੇਣਾ ਚਾਹਾਂਗੀ।
ਦਿਸ਼ਾ ਪਟਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
ਦਿਸ਼ਾ ਪਟਾਨੀ ਦੀ ਇਸ ਖਾਸ ਵੀਡੀਓ ‘ਤੇ ਟਾਈਗਰ ਸ਼ਰਾਫ ਦੀ ਮਾਂ ਨੇ ਕੀਤਾ ਕਮੈੰਟ
May 04, 2020 10:14 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Suman Kwatra
ਸਮਾਨ ਸ਼੍ਰੇਣੀ ਦੇ ਲੇਖ
Preity Zinta ਦੀ ਦਰਿਆਦਿਲੀ, ਆਪ੍ਰੇਸ਼ਨ ਸਿੰਦੂਰ ਮਗਰੋਂ...
May 26, 2025 12:55 pm
ਕੰਗਨਾ ਨੇ PM ਮੋਦੀ ਨੂੰ ਦੱਸਿਆ ਭਗਵਾਨ ਰਾਮ ਦਾ ਅਵਤਾਰ,...
Apr 01, 2024 1:39 pm
ਅਦਾਕਾਰਾ ਨਗਮਾ ਬਣੀ ਸਾਈਬਰ ਧੋਖਾਧੜੀ ਦਾ ਸ਼ਿਕਾਰ,...
Mar 12, 2023 6:55 pm
ਅਦਾਕਾਰਾ ਰਾਖੀ ਸਾਵੰਤ ਨੇ ਹਸਪਤਾਲ ਤੋਂ ਆਪਣੀ ਮਾਂ ਦੇ...
Jan 29, 2023 1:54 pm
ਵਿਵੇਕ ਅਗਨੀਹੋਤਰੀ ਦੀ ਪਤਨੀ ਪੱਲਵੀ ਜੋਸ਼ੀ ਫਿਲਮ ਦੀ...
Jan 17, 2023 1:07 pm
ਅਦਾਕਾਰਾ ਉਰਫੀ ਜਾਵੇਦ ਨੇ FIR ਦਰਜ ਹੋਣ ‘ਤੇ ਤੋੜੀ...
Nov 10, 2022 4:12 pm