SILF scholarships: ਨਰਸਿੰਗ ਸਕਾਲਰਸ਼ਿਪ ਫਾਰ ਗਰਲਜ਼, ਸਾਸਾਕਾਵਾ ਇੰਡੀਆ ਲੈਪਰੋਸੀ ਫਾਊਂਡੇਸ਼ਨ 2020 : ਸਾਸਾਕਾਵਾ-ਇੰਡੀਆ ਲੈਪਰੋਸੀ ਫਾਊਂਡੇਸ਼ਨ (ਐਸਆਈਐੱਲਐੱਫ-SILF) ਨੇ ਖ਼ੁਦ ਵਸਾਈਆਂ ਕੁਸ਼ਟ ਕਾਲੋਨੀਆਂ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਲਈ ਇਸ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ, ਜੋ ‘ਨਰਸਿੰਗ ਸਕਾਲਰਸ਼ਿਪ ਫਾਰ ਗਰਲਜ਼ 2020’ ਲਈ ਨਰਸਿੰਗ ਦੀ ਪੜ੍ਹਾਈ ਕਰਨ ਦੀਆਂ ਚਾਹਵਾਨ ਹਨ।
ਯੋਗਤਾ: 12ਵੀਂ ਕਲਾਸ ‘ਚੋਂ ਪਾਸ (ਪੀਸੀਬੀ-PCB) ਭਾਰਤੀ ਵਿਦਿਆਰਥਣਾਂ, ਜਿਨ੍ਹਾਂ ਦੀ ਉਮਰ 17 ਸਾਲ ਤੋਂ ਘੱਟ ਹੈ, ਜੋ ਬੀਐੱਸਸੀ (B.sc) ਨਰਸਿੰਗ (ਬੇਸਿਕ) ਦੀ ਪੜ੍ਹਾਈ ਕਰਨ ‘ਚ ਰੁਚੀ ਰੱਖਦੀਆਂ ਹਨ ਤੇ ਜਿਨ੍ਹਾਂ ਦੇ ਮਾਤਾ-ਪਿਤਾ ਕੁਸ਼ਟ ਰੋਗ ਤੋਂ ਪੀੜਤ ਹਨ ਤੇ ਖ਼ੁਦ ਵਸਾਈਆਂ ਕੁਸ਼ਟ ਕਾਲੋਨੀਆਂ ‘ਚ ਰਹਿੰਦੇ ਹਨ, ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਵਜ਼ੀਫ਼ਾ/ਲਾਭ: ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਆਈਐੱਨਆਰ (INR) 88,000 ਦੀ ਵਿੱਤੀ ਸਹਾਇਤਾ ਤੇ ਆਈਐੱਨਆਰ (INR) 1000 ਰੁਪਏ ਮਹੀਨਾਵਾਰ ਵੇਤਨ ਦਿੱਤਾ ਜਾਵੇਗਾ।
ਆਖ਼ਰੀ ਤਰੀਕ: 31-05-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਪਲਾਈ ਕਰੋ।
ਐਪਲੀਕੇਸ਼ਨ ਲਿੰਕ: www.b4s.in/dpp/IFN2
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .