pakistani anchor irrfan sridevi:ਅਦਾਕਾਰ ਅਦਨਾਨ ਸਿਦਿਕੀ ਹੋ ਕਿ ਪਾਕਿਸਤਾਨੀ ਐਂਕਰ ਹਨ। ਅਦਨਾਨ ਇਰਫ਼ਾਨ ਖ਼ਾਨ ਤੇ ਸ਼੍ਰੀਦੇਵੀ ਦੇ ਨਾਲ ਕੰਮ ਕਰ ਚੁੱਕੇ ਹਨ, ਇਸ ਦੇ ਨਾਲ ਹੀ ਬਾਲੀਵੁੱਡ ਤੇ ਹਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਹਾਲਾਂਕਿ ਉਹ ਇਸ ਸਮੇਂ ਆਪਣੀਆਂ ਫ਼ਿਲਮਾਂ ਲਈ ਨਹੀਂ ਬਲਕਿ ਪਾਕਿਸਤਾਨ ਗੇਮ ਸ਼ੋਅ ‘ਜੀਵੇ ਪਾਕਿਸਤਾਨ’ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਇਸ ਸ਼ੋਅ ਨੂੰ ਹੋਸਟ ਕਰਦੇ ਹਨ ਆਮਿਰ ਲਿਆਕਤ। ਆਮਿਰ ਨੇ ਅਦਨਾਨ ਦੇ ਨਾਲ ਇਕ ਸ਼ੋਅ ਕੀਤਾ, ਜਿਸ ‘ਚ ਉਨ੍ਹਾਂ ਨੇ ਸ਼੍ਰੀਦੇਵੀ ਤੇ ਇਰਫ਼ਾਨ ਖ਼ਾਨ ਦੀ ਮੌਤ ‘ਤੇ ਮਜ਼ਾਕ ਕੀਤਾ। ਇਸ ਦੇ ਬਾਅਦ ਹੀ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਅਦਨਾਨ ਅਦਾਕਾਰ ਇਰਫ਼ਾਨ ਖਾਨ ਦੇ ਨਾਲ ਹਾਲੀਵੁੱਡ ਦੀ ਫ਼ਿਲਮ ‘ਅ ਮਾਇਟੀ ਹਾਰਟ’ ‘ਚ ਕੰਮ ਕਰ ਚੁੱਕੇ ਹਨ। ਸ਼੍ਰੀਦੇਵੀ ਦੀ ਫ਼ਿਲਮ ਮਾਮ ‘ਚ ਉਨ੍ਹਾਂ ਨੇ ਅਦਾਕਾਰਾ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ। ਅਦਨਾਨ, ਜਦ ਆਮਿਰ ਲਿਆਕਤ ਦੀ ਸ਼ੋਅ ‘ਤੇ ਪਹੁੰਚੇ, ਤਾਂ ਆਮਿਰ ਨੇ ਇੱਕ ਭੱਦਾ ਮਜ਼ਾਕ ਕੀਤਾ। ਉਨ੍ਹਾਂ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਅਦਨਾਨ ਤੁਸੀ ਜਿਨ੍ਹਾਂ ਕਲਾਕਾਰਾਂ ਦੇ ਨਾਲ ਕੀਤਾ, ਉਹ ਹੁਣ ਦੁਨੀਆ ‘ਚ ਨਹੀਂ ਰਹੇ। ਮਾਮ ‘ਚ ਤੁਹਾਡੇ ਨਾਲ ਸ਼੍ਰੀਦੇਵੀ ਸੀ ਤੇ ਆ ਮਾਇਟੀ ਹਾਰਟ ‘ਚ ਇਰਫ਼ਾਨ। ਮਰਦਾਨੀ 2 ‘ਚ ਸੰਨੀ ਲਿਓਨੀ ਹੈ, ਨਾ ਕਿ ਬਿਪਾਸ਼ਾ ਬਸੂ।
ਇਸ ਤੋੰ ਬਾਅਦ ਹੀ ਆਮਿਰ ਲਿਆਕਤ ਨੂੰ ਸੋਸ਼ਲ ਮੀਡੀਆ ‘ਤੇ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਮਿਰ ਨੂੰ ਆਪਣੇ ਨਿਸ਼ਾਨੇ ‘ਤੇ ਲਿਆ। ਹਸਨ ਚੌਧਰੀ ਨਾਮ ਦੇ ਯੂਜ਼ਰ ਨੇ ਲਿਖਿਆ, ਜੋ ਲੋਕ ਇਸ ਨੂੰ ਨੌਕਰੀ ਦਿੰਦੇ ਰਹਿੰਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੋ ਲੋਕ ਚੇਅਰ ਕਰ ਰਹੇ ਹਨ, ਉਨ੍ਹਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਜੋ ਲੋਕ ਤਾੜੀਆਂ ਵਜਾ ਰਹੇ ਹਨ, ਉਨ੍ਹਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ।
ਦਸ ਦੇਈਏ ਕਿ 29 ਅਪ੍ਰੈਲ ਨੂੰ ਇਰਫਾਨ ਖਾਨ ਦਾ ਕੈਂਸਰ ਦੇ ਕਾਰਨ ਦਿਹਾਂਤ ਹੋ ਗਿਆ ਅਤੇ ਉਸ ਤੋਂ ਅਗਲੇ ਹੀ ਦਿਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਨੂੰ ਵੀ ਕੈੰਸਰ ਦੀ ਸ਼ਿਕਾਇਤ ਸੀ।