193 Pakistani nationals : ਲੌਕਡਾਊਨ ਕਾਰਨ ਬਹੁਤ ਸਾਰੇ ਪਾਕਿ ਨਾਗਰਿਕ ਵੀ ਸੂਬੇ ਵਿਚ ਫਸੇ ਹੋਏ ਸਨ ਜਿਨ੍ਹਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅੱਜ ਅਟਾਰੀ ਸਰਹੱਦ ਤੋਂ 193 ਪਾਕਿ ਨਾਗਰਿਕਾਂ ਨੂੰ ਪਾਕਿਸਤਾਨ ਭੇਜਿਆ ਗਿਆ। ਪਾਕਿਸਤਾਨ ਜਾਣ ਵਾਲੇ ਨਾਗਰਿਕਾਂ ਵਿਚ ਬੱਚੇ, ਔਰਤਾਂ ਤੇ ਬਜੁਰਗ ਵੀ ਸ਼ਾਮਲ ਸਨ। ਪਾਕਿਸਤਾਨ ਨਾਗਰਿਕਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਅਟਾਰੀ ਸਰਹੱਦ ’ਤੇ ਕੋਰੋਨਾ ਵਾਇਰਸ ਜਾਂਚ ਕੇਂਦਰ ਵੀ ਸਥਾਪਤ ਕੀਤਾ ਗਿਆ ਤੇ ਉਨ੍ਹਾਂ ਸਾਰੇ ਨਾਗਰਿਕਾਂ ਦੀ ਸਕਰੀਨਿੰਗ ਤੋਂ ਬਾਅਦ ਹੀ ਉਨ੍ਹਾਂ ਨੂੰ ਰਵਾਨਾ ਕੀਤਾ ਗਿਆ।
ਬੀ. ਐੱਸ. ਐੱਫ. ਦੇ ਜਵਾਨਾਂ ਨੇ ਦਸਤਾਵੇਜ਼ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਕ-ਇਕ ਕਰਕੇ ਪਾਕਿਸਤਾਨੀ ਰੇਂਜਰ ਨੂੰ ਸੌਂਪ ਦਿੱਤਾ। ਇਨ੍ਹਾਂ ਪਾਕਿਸਤਾਨੀਆਂ ਦੇ ਲਾਹੌਰ ਪਹੁੰਚਣ ’ਤੇ ਸਖਤ ਸੁਰੱਖਿਆ ਕੇਂਦਰ ਵਿਚ ਕੁਆਰੰਟਾਈਨ ਕੇਂਦਰਾਂ ’ਚ ਭੇਜ ਦਿੱਤਾ ਗਿਆ। ਇਨ੍ਹਾਂ ਪਾਕਿਸਤਾਨੀਆਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਨੂੰ ਘਰ ਭੇਜਣ ਦੀ ਵਿਵਸਥਾ ਹੋਵੇਗੀ। ਪਾਕਿਸਤਾਨੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਭਾਰਤ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸਨ। ਕਈ ਭਾਰਤ ਵਿਚ ਇਲਾਜ ਕਰਾਉਣ ਲਈ ਆਏ ਸਨ ਤੇ ਕਈ ਪਾਕਿਸਤਾਨੀ ਧਾਰਮਿਕ ਯਾਤਰਾ ਲਈ ਇਥੇ ਪਹੁੰਚੇ ਸਨ। ਭਾਰਤ ਸਰਕਾਰ ਨੇ ਇਨ੍ਹਾਂ ਪਾਕਿਸਤਾਨੀਆਂ ਨੂੰ 5 ਮਈ ਦੀ ਸਵੇਰੇ ਅਟਾਰੀ ਸੜਕ ਸਰਹੱਦ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਸਨ ਪਰ ਵਤਨ ਵਾਪਸੀ ਲਈ ਉਤਸ਼ਾਹਿਤ ਕਈ ਪਾਕਿਸਤਾਨੀ ਸੋਮਵਾਰ ਸ਼ਾਮ ਨੂੰ ਹੀ ਅਟਾਰੀ ਸਰਹੱਦ ਪਾਰ ਕਰਨ ਲਈ ਪਹੁੰਚ ਗਏ। ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ. ਐੱਸ. ਐਫ.) ਨੇ ਇਨ੍ਹਾਂ ਪਾਕਿਸਤਾਨੀਆਂ ਨੂੰ ਵਾਪਸ ਭੇਜ ਦਿੱਤਾ ਸੀ। ਇਸ ’ਤੇ ਪਾਕਿਸਤਾਨੀਆਂ ਨੇ ਰਾਤ ਅੰਮ੍ਰਿਤਸਰ ਵਿਚ ਹੀ ਗੁਜਾਰੀ।
ਪਾਕਿਸਤਾਨੀ ਨਾਗਰਿਕ ਵੱਖ-ਵੱਖ ਸਮੂਹਾਂ ’ਚ ਸਰਹੱਦ ’ਤੇ ਪੁੱਜੇ। ਪਾਕਿਸਤਾਨੀ ਅਹਿਸਾਨ ਅਹਿਮਦ ਨੇ ਦੱਸਿਆ ਕਿ ਉਹ 12 ਮਾਰਚ ਨੂੰ ਭਾਰਤ ਸੀ। 19 ਮਾਰਚ ਨੂੰ ਵਾਪਸ ਜਾਣਾ ਸੀ ਪਰ ਲੌਕਡਾਊਨ ਕਾਰਨ ਉਹ ਵਾਪਸ ਨਹੀਂ ਜਾ ਸਕਿਆ। ਭਾਰਤ ਵਿਚ ਜਿੰਨੇ ਵੀ ਪਾਕਿਸਤਾਨੀ ਨਾਗਰਿਕ ਫਸੇ ਹੋਏ ਹਨ, ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਾਰਤ ਸਰਕਾਰ ਵਲੋਂ ਉਨ੍ਹਾਂ ਦੀ ਵਤਨ ਵਾਪਸੀ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਪਾਕਿਸਤਾਨ ਨਾਗਰਿਕਾਂ ਲਈ ਹਰ ਸਹੂਲਤ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।